ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ (ਤਸਵੀਰਾਂ)

Wednesday, Jul 10, 2024 - 12:23 PM (IST)

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ (ਤਸਵੀਰਾਂ)

ਡੇਟਨ (ਰਾਜ ਗੋਗਨਾ)-  ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਗਿਣੇ ਜਾਂਦੇ ਦੇਸ਼ ਅਮਰੀਕਾ ਨੂੰ ਗ੍ਰੇਟ ਬ੍ਰਿਟੇਨ ਤੋਂ 1776 ਵਿੱਚ 4 ਜੁਲਾਈ ਨੂੰ ਆਜ਼ਾਦੀ ਮਿਲੀ ਸੀ। ਅਮਰੀਕਾ ਦਾ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਮਰੀਕਾ ਦੇ ਵੱਖੋ-ਵੱਖਰੇ ਹਿੱਸਿਆਂ 'ਚ ਸਰਕਾਰੀ, ਗੈਰ ਸਰਕਾਰੀ ਸਮਾਗਮ ਹੁੰਦੇ ਹਨ। ਪਰੇਡਾਂ ਕੱਢੀਆਂ ਜਾਂਦੀਆਂ ਹਨ। ਅਤੇ ਇੱਥੋਂ ਦੇ ਸਾਰੇ ਸ਼ਹਿਰ ਰੌਸ਼ਨੀ ਦੇ ਨਾਲ ਜਗਮਗ ਹੁੰਦੇ ਹਨ। ਇਸ ਲੜੀ ਤਹਿਤ ਬੀਤੇ ਦਿਨ ਹੋਰਨਾਂ ਸ਼ਹਿਰਾਂ ਤੋਂ ਇਲਾਵਾ ਇੱਥੇ ਬਹਾਇਓ ਦੇ ਸ਼ਹਿਰ ਡੇਟਨ ਵਿੱਚ ਵਸਦੇ ਭਾਰਤੀਆਂ ਵੱਲੋ ਡੇਟਨ ਸ਼ਹਿਰ ਵਿੱਚ ਵਿਸ਼ਾਲ ਪੱਧਰ 'ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਸਾਰੇ ਵਰਗਾਂ, ਧਰਮਾਂ, ਰੰਗ, ਨਸਲ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਜ਼ਸ਼ਨ ਮਨਾਏ। 

PunjabKesari

ਸਿੱਖ ਭਾਈਚਾਰੇ ਨੇ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ 'ਚ ਡੇਟਨ ਦੇ ਨਾਲ ਲੱਗਦੇ ਸ਼ਹਿਰ ਫੇਅਰਬੋਰਨ ਅਤੇ ਬੀਵਰਕ੍ਰੀਕ ਦੀ ਪਰੇਡ ‘ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪਰੇਡ ਵਿੱਚ ਵੱਡੀ ਗਿਣਤੀ 'ਚ ਪਰਿਵਾਰ ਸਣੇ ਭਾਰਤੀਆਂ ਨੇ ਸ਼ਮੂਲੀਅਤ ਕੀਤੀ ਜਿੰਨਾਂ ਵਿੱਚ ਭਾਈਚਾਰੇ ਦੇ ਮੈਂਬਰਾਂ ਨੇ ਅਮਰੀਕੀ ਝੰਡੇ, ਸਿੱਖਸ ਇਨ ਅਮਰੀਕਾ ਦੇ ਬੈਨਰ ਫੜੇ ਹੋਏ ਸਨ। ਸਿੱਖ ਭਾਈਚਾਰਾ ਪਿਛਲੇ 8 ਸਾਲਾਂ ਤੋਂ ਸਿੱਖ ਸੁਸਾਇਟੀ ਆਫ਼ ਡੈਟਨ ਦੇ ਬੈਨਰ ਹੇਠ ਭਾਗ ਲੈ ਰਿਹਾ ਹੈ। ਇਸ ਵੱਡੇ ਮਾਰਚ ਦਾ ਲੋਕ ਹੈਪੀ ਫੌਰਥ ਜੁਲਾਈ, ਹੈਪੀ ਇੰਡੀਪੈਨਡੈਂਸ ਡੇਅ ਕਹਿਕੇ ਸਵਾਗਤ ਕਰ ਰਹੇ ਸਨ। ਇਸ ਪਰੇਡ 'ਚ ਸਿੱਖ ਆਪਣੀ ਨਿਵੇਕਲੀ ਪਛਾਣ ਕਾਰਨ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਅਤੇ ਲੋਕ ਉਨ੍ਹਾਂ ਨੂੰ 'ਹੈਪੀ ਫੌਰਥ ਜੁਲਾਈ' ਕਹਿ ਰਹੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ਼ਰਨਾਰਥੀ ਪੰਜਾਬੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ

PunjabKesari

ਇਸ ਪਰੇਡ 'ਚ ਸਿੱਖ ਸੁਸਾਇਟੀ ਆਫ ਡੈਟਨ ਨੇ ਸ਼ਾਮਲ ਹੋ ਕੇ ਵਿਸ਼ੇਸ਼ ਭੂਮਿਕਾ ਨਿਭਾਈ। ਫੇਅਰਬੋਰਨ ਦੀ ਪਰੇਡ ‘ਚ ਜਦੋਂ ਸਿੱਖਾਂ ਦਾ ਫਲੋਟ ਮੁੱਖ ਸਟੇਜ ਦੇ ਕੋਲ਼ੋਂ ਲੰਘਿਆ ਤਾਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਿੱਖਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਭਾਈਚਾਰੇ ਵਲੋਂ ਠੰਡੇ ਪਾਣੀ ਦੀਆਂ ਬੋਤਲਾਂ ਨਾਲ ਲੋਕਾਂ ਦੀ ਸੇਵਾ ਕੀਤੀ ਗਈ। ਅਵਤਾਰ ਸਿੰਘ ਸਪ੍ਰਿੰਗਫੀਲਡ ਨੇ ਦੱਸਿਆ ਕਿ ਪਰੇਡ ਵਿੱਚ ਮੇਲੇ ਵਰਗਾ ਮਾਹੌਲ ਸੀ ਅਤੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਨੇ ਇਹਨਾਂ ਪਰੇਡ 'ਚ ਸ਼ਾਮਲ ਹੋਕੇ ਆਜ਼ਾਦੀ ਜ਼ਸ਼ਨ ਮਨਾਉਣ ਲਈ ਵਰਨਣਯੋਗ ਹਿੱਸਾ ਪਾਇਆ। ਇਸ ਮੌਕੇ ਏਐਂਡਏ ਫੋਟੋਗ੍ਰਾਫੀ ਦੇ ਸੁਨੀਲ ਮੱਲ੍ਹੀ ਨੇ ਇਹਨਾਂ ਸਮਾਗਮਾਂ ਦੀਆਂ ਯਾਦਾਂ ਨੂੰ ਕੈਮਰਾਬੰਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News