ਅਮਰੀਕਾ ਦੀ ਸੀਨੀਅਰ ਜੱਜ ਦਾ ਦਿਹਾਂਤ, ਸਿੱਖ ਭਾਈਚਾਰੇ ਨੇ ਪ੍ਰਗਟਾਇਆ ਦੁੱਖ

Saturday, Sep 19, 2020 - 10:20 AM (IST)

ਅਮਰੀਕਾ ਦੀ ਸੀਨੀਅਰ ਜੱਜ ਦਾ ਦਿਹਾਂਤ, ਸਿੱਖ ਭਾਈਚਾਰੇ ਨੇ ਪ੍ਰਗਟਾਇਆ ਦੁੱਖ

ਵਾਸ਼ਿੰਗਟਨ, ( ਰਾਜ ਗੋਗਨਾ )— ਸਿੱਖ ਭਾਈਚਾਰੇ ਨੇ ਰੂਥ ਬੈਡਰ ਗਿਨਸਬਰਗ ਅਮਰੀਕੀ ਸੁਪਰੀਮ ਕੋਰਟ ਦੇ ਜੱਜ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਰੂਥ ਗਿਨਸਬਰਗ ਨੇ ਅਮਰੀਕਾ ਵਿਚ ਲੰਮੇ ਸਮੇਂ ਤੋਂ ਕਾਨੂੰਨ ਰਾਹੀਂ ਬਰਾਬਰਤਾ ਦੀ ਲੜਾਈ ਲੜੀ ਅਤੇ ਖ਼ਾਸ ਕਰਕੇ ਬੀਬੀਆਂ ਨੂੰ ਬਣਦਾ ਹੱਕ ਦਿਵਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਹੱਥ ਹੈ। 

ਉਨ੍ਹਾਂ ਦੀ ਮੌਤ ਨਾਲ ਵਿਸ਼ੇਸ਼ ਤੌਰ' ਤੇ ਅਮਰੀਕਾ ਵਿਚ ਘੱਟ ਗਿਣਤੀਆਂ ਵਲੋਂ ਉਨ੍ਹਾਂ ਦਾ ਘਾਟਾ ਮਹਿਸੂਸ ਕੀਤਾ ਜਾਵੇਗਾ। ਉਨ੍ਹਾਂ ਨੇ ਜੋ ਇਸ ਦੇਸ਼ ਦੇ ਸਾਰੇ ਲੋਕਾਂ ਲਈ ਬਰਾਬਰਤਾ ਦੀ ਕਾਨੂੰਨੀ ਲੜਾਈ ਲੜੀ ਜੋ ਕਿ ਸਾਡੇ ਧਰਮ ਦਾ ਬਹੁਤ ਅਹਿਮ ਅਤੇ ਕੇਂਦਰੀ ਵਿਸ਼ਵਾਸ ਹੈ।  ਡਾ. ਰਾਜਵੰਤ ਸਿੰਘ, ਕੌਮੀ ਸਿੱਖ ਮੁਹਿੰਮ , ਸ਼ੂਕੋ ਸਿੱਖ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚੰਗੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।


author

Lalita Mam

Content Editor

Related News