ਅਮਰੀਕਾ 'ਚ ਸਿੱਖ ਜਾਗਰੂਕਤਾ ਨੂੰ ਲੈ ਕੇ 'ਵਿਗਿਆਪਨ ਮੁਹਿੰਮ' ਨੂੰ ਮਿਲ ਸਕਦੈ ਐਵਾਰਡ

Wednesday, Mar 14, 2018 - 02:41 PM (IST)

ਅਮਰੀਕਾ 'ਚ ਸਿੱਖ ਜਾਗਰੂਕਤਾ ਨੂੰ ਲੈ ਕੇ 'ਵਿਗਿਆਪਨ ਮੁਹਿੰਮ' ਨੂੰ ਮਿਲ ਸਕਦੈ ਐਵਾਰਡ

ਵਾਸ਼ਿੰਗਟਨ— ਰਾਸ਼ਟਰੀ ਸਿੱਖ ਮੁਹਿੰਮ (ਐੱਨ. ਐੱਸ. ਸੀ.) ਵੱਲੋਂ ਵਿਗਿਆਪਨ (ਮਸ਼ਹੂਰੀ) ਨੂੰ ਅਮਰੀਕਾ 'ਚ ਹੋਣ ਵਾਲੇ ਪੀ.ਆਰ. ਐਵਾਰਡ ਵੀਕ 'ਚ ਸਨਮਾਨਤ ਕੀਤਾ ਜਾ ਸਕਦਾ ਹੈ। ਨਿਊਯਾਰਕ 'ਚ 15 ਮਾਰਚ ਨੂੰ ਇਹ ਸਮਾਗਮ ਹੋਵੇਗਾ। 'ਟੈੱਲਿੰਗ ਦਾ ਸਟੋਰੀ ਆਫ ਸਿੱਖ ਅਮੈਰੀਕਨ' ਨਾਂ ਤੋਂ ਮਸ਼ਹੂਰ ਇਸ ਵਿਗਿਆਪਨ ਨੇ ਅਮਰੀਕਾ 'ਚ ਸਿੱਖਾਂ ਦੀ ਪਛਾਣ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ। ਐੱਨ. ਐੱਸ. ਸੀ. ਭਾਵ 'ਦਿ ਨੈਸ਼ਨਲ ਸਿੱਖਸ ਕੈਮਪੇਨ' ਦੇ ਫਾਊਂਡਰ ਰਜਵੰਤ ਸਿੰਘ ਦਾ ਕਹਿਣਾ ਹੈ ਕਿ ਐੱਨ. ਐੱਸ. ਸੀ. ਨੇ 'ਐੱਫ.ਪੀ-1' ਨਾਲ ਰਾਬਤਾ ਜੋੜ ਕੇ ਅਮਰੀਕੀ ਲੋਕਾਂ ਨੂੰ ਸਿੱਖ  ਧਰਮ ਅਤੇ ਉਨ੍ਹਾਂ ਦੀ ਪਛਾਣ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਛੇੜੀ ਸੀ ਜੋ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਗਿਆਪਨ ਨੂੰ ਬੈੱਸਟ 5 ਦੀ ਸੂਚੀ 'ਚ ਰੱਖਿਆ ਗਿਆ ਹੈ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਸ਼੍ਰੇਣੀ 'ਚ ਅਮਰੀਕੀ ਸਮਾਜ ਦੀਆਂ ਮੁਸ਼ਕਲਾਂ ਨਾਲ ਸੰਬੰਧਤ ਵਿਗਿਆਪਨ ਨੂੰ ਰੱਖਿਆ ਗਿਆ ਹੈ। 


9/11 ਹਮਲੇ ਮਗਰੋਂ ਅਮਰੀਕਾ 'ਚ ਸਿੱਖਾਂ ਪ੍ਰਤੀ ਜੋ ਨਫਰਤ ਵਧ ਰਹੀ ਸੀ, ਉਸ ਨੂੰ ਠੱਲ੍ਹ ਪਈ ਹੈ ਅਤੇ ਲੋਕਾਂ ਨੂੰ ਸਮਝ 'ਚ ਆ ਰਿਹਾ ਹੈ ਕਿ ਸਿੱਖ ਭਾਈਚਾਰਾ ਨਿਮਰਤਾ ਅਤੇ ਸੱਚ ਨਾਲ ਖੜ੍ਹਾ ਹੋਣ ਵਾਲਾ ਭਾਈਚਾਰਾ ਹੈ। ਉਨ੍ਹਾਂ ਕਿਹਾ ਕਿ ਅਜੇ ਉਹ ਇਸ ਮੁਹਿੰਮ ਨੂੰ 2018 ਅਖੀਰ ਤਕ ਵੀ ਜਾਰੀ ਰੱਖਣਗੇ। ਉਹ ਸਿੱਖਾਂ ਦੀਆਂ ਕਦਰਾਂ-ਕੀਮਤਾਂ ਨੂੰ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਹਨ ਤੇ ਦੱਸਣਾ ਚਾਹੁੰਦੇ ਹਨ ਕਿ ਉਹ ਬਰਾਬਰ, ਸਹਿਣਸ਼ੀਲਤਾ ਅਤੇ ਸੇਵਾ ਭਾਵਨਾ ਨਾਲ ਭਰੇ ਹੋਏ ਹਨ।


Related News