ਸੈਂਟਰਲ ਪੈਰਿਸ ’ਚ ਤਾਬੜਤੋੜ ਚੱਲੀਆਂ ਗੋਲ਼ੀਆਂ, 2 ਦੀ ਮੌਤ
Friday, Dec 23, 2022 - 07:07 PM (IST)
ਇੰਟਰਨੈਸ਼ਨਲ ਡੈਸਕ : ਫਰਾਂਸ ਦੀ ਰਾਜਧਾਨੀ ਪੈਰਿਸ ’ਚ ਤਾਬੜਤੋੜ ਗੋਲ਼ੀਆਂ ਚੱਲਣ ਨਾਲ ਦੋ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਸੈਂਟਰਲ ਪੈਰਿਸ ’ਚ ਹੋਈ ਗੋਲ਼ੀਬਾਰੀ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਫਰਾਂਸੀਸੀ ਟੈਲੀਵਿਜ਼ਨ ਨੈੱਟਵਰਕ ਬੀ. ਐੱਫ. ਐੱਮ. ਟੀ. ਵੀ. ਨੇ ਸ਼ੁੱਕਰਵਾਰ ਦੱਸਿਆ ਕਿ ਗੋਲ਼ੀਬਾਰੀ ’ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ। ਬੀ. ਐੱਫ. ਐੱਮ. ਟੀ. ਵੀ. ਨੇ ਕਿਹਾ ਕਿ ਬੰਦੂਕਧਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੋਵਿਡ ਦੇ ਮੱਦੇਨਜ਼ਰ ਹਰ ਸਾਵਧਾਨੀ ਵਰਤਾਂਗੇ ਪਰ ਨਹੀਂ ਰੁਕੇਗੀ ‘ਭਾਰਤ ਜੋੜੋ ਯਾਤਰਾ’ : ਖੁਰਸ਼ੀਦ
ਉਥੇ ਹੀ ਸ਼ਹਿਰ ਦੇ ਪ੍ਰੌਸੀਕਿਊਸ਼ਨ ਆਫਿਸ ਨੇ ਮੀਡੀਆ ਰਿਪੋਰਟਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੈਰਿਸ ਦੇ 10ਵੇਂ ਅਰਾਨਡੀਸਮਾਨ ’ਚ ਗੋਲ਼ੀਬਾਰੀ ਹੋਈ ਹੈ, ਜਿਸ ’ਚ 4 ਹੋਰ ਜ਼ਖ਼ਮੀ ਹੋਏ ਹਨ। ਇਸ ਘਟਨਾ ਦੇ ਸਬੰਧ ’ਚ ਇਕ 69 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।