ਅਮਰੀਕਾ ''ਚ ਕਾਰਾਂ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਮਾਰੀ ਗੋਲੀ
Sunday, May 08, 2022 - 12:07 PM (IST)
ਰਾਲੇਹ (ਏ.ਪੀ.): ਅਮਰੀਕਾ ਵਿਚ ਉੱਤਰੀ ਕੈਰੋਲੀਨਾ ਦੇ ਰਾਲੇਹ ਖੇਤਰ ਵਿਚ ਇਕ ਪੁਲਸ ਸਟੇਸ਼ਨ ਨੇੜੇ ਮੋਲੋਟੋਵ ਕਾਕਟੇਲ (ਪੈਟਰੋਲ ਬੰਬ) ਸੁੱਟਣ ਅਤੇ ਕਾਰਾਂ ਨੂੰ ਅੱਗ ਲਾਉਣ ਵਾਲੇ ਇਕ ਵਿਅਕਤੀ ਨੂੰ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਗੋਲੀ ਮਾਰ ਦਿੱਤੀ। ਪੁਲਸ ਮੁਖੀ ਐਸਟੇਲਾ ਪੈਟਰਸਨ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਇਕ ਅਧਿਕਾਰੀ ਨੇ ਜ਼ਿਲ੍ਹਾ ਪੁਲਸ ਸਟੇਸ਼ਨ ਨੇੜੇ ਇਕ ਪਾਰਕਿੰਗ ਵਿਚ ਦੁਪਹਿਰ 1:20 ਵਜੇ ਦੇ ਕਰੀਬ ਇਕ ਵਿਅਕਤੀ ਨੂੰ ਵਾਹਨਾਂ ਨੂੰ ਅੱਗ ਲਗਾਉਂਦੇ ਦੇਖਿਆ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਨੇ ਤਾਲਿਬਾਨ ਦੇ ਔਰਤਾਂ ਨੂੰ 'ਬੁਰਕਾ' ਪਾਉਣ ਲਈ ਮਜਬੂਰ ਕਰਨ ਦੇ ਫ਼ੈਸਲੇ ਦੀ ਕੀਤੀ ਨਿੰਦਾ
ਪੈਟਰਸਨ ਦੇ ਅਨੁਸਾਰ, ਪੁਲਸ ਅਧਿਕਾਰੀ ਨੇ ਮਦਦ ਲਈ ਬੁਲਾਇਆ, ਜਿਸ ਤੋਂ ਬਾਅਦ ਤਿੰਨ ਹੋਰ ਅਧਿਕਾਰੀ ਉੱਥੇ ਪਹੁੰਚੇ ਅਤੇ ਵਾਹਨ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਰੁਕਣ ਦਾ ਆਦੇਸ਼ ਦਿੱਤਾ। ਹਾਲਾਂਕਿ ਉਹ ਵਿਅਕਤੀ ਨਹੀਂ ਰੁਕਿਆ ਅਤੇ ਪੁਲਸ ਅਧਿਕਾਰੀਆਂ 'ਤੇ ਪੈਟਰੋਲ ਬੰਬ ਸੁੱਟਦਾ ਰਿਹਾ, ਜਿਸ ਵਿਚੋਂ ਇਕ ਬੰਬ ਪੁਲਿਸ ਅਧਿਕਾਰੀ ਦੇ ਕੋਲ ਡਿੱਗ ਗਿਆ। ਪੈਟਰਸਨ ਨੇ ਦੱਸਿਆ ਕਿ ਅਫਸਰਾਂ ਨੇ ਫਿਰ ਆਪਣੇ ਹਥਿਆਰਾਂ ਦੀ ਵਰਤੋਂ ਕੀਤੀ ਅਤੇ ਆਦਮੀ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਮ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਅਤੇ ਜ਼ਖਮੀ ਹਮਲਾਵਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।