ਉੱਤਰ ਕੋਰੀਆ 'ਚ ਦਵਾਈਆਂ ਤੇ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਦੇਸ਼ ਛੱਡ ਰਹੇ ਹਨ ਡਿਪਲੋਮੈਟ
Friday, Apr 02, 2021 - 11:04 PM (IST)
ਮਾਸਕੋ-ਉੱਤਰ ਕੋਰੀਆ 'ਚ ਰੂਸ ਦੇ ਦੂਤਘਰ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਚੱਲਦੇ ਦੇਸ਼ ਦਵਾਈਆਂ ਅਤੇ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਉੱਤਰ ਕੋਰੀਆ ਨੇ ਦਾਅਵਾ ਕੀਤਾ ਕਿ ਉਸ ਦੇ ਇਥੇ ਇਨਫੈਕਸ਼ਨ ਦੇ ਮਾਮਲੇ ਨਹੀਂ ਹਨ ਅਤੇ ਉਸ ਨੇ ਇਨਫੈਕਸ਼ਨ ਤੋਂ ਬਚਾਅ ਦੀਆਂ ਕੋਸ਼ਿਸ਼ਾਂ ਤਹਿਤ ਆਪਣੀ ਸਰਹੱਦਾਂ ਨੂੰ ਬੰਦ ਕੀਤਾ ਹੋਇਆ ਹੈ। ਹਾਲਾਂਕਿ ਡਿਪਲੋਮੈਟ ਅਤੇ ਵਿਦੇਸ਼ੀ ਨਾਗਰਿਕ ਲਗਾਤਾਰ ਦੇਸ਼ ਛੱਡ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ 'ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ
ਮਾਰਚ ਦੇ ਮਹੀਨੇ 'ਚ ਸੰਯੁਕਤ ਰਾਸ਼ਟਰ ਦੇ ਦੋ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਦੇਸ਼ ਛੱਡ ਦਿੱਤਾ ਸੀ। ਦੋਵੇਂ ਵਿਸ਼ਵ ਫੂਡ ਪ੍ਰੋਗਰਾਮ ਲਈ ਕੰਮ ਕਰਦੇ ਸਨ। ਰੂਸੀ ਦੂਤਘਰ ਨੇ ਕਿਹਾ ਕਿ 18 ਮਾਰਚ ਨੂੰ ਉੱਤਰ ਕੋਰਿਆ ਛੱਡਣ ਵਾਲੇ 38 ਵਿਦੇਸ਼ੀ ਨਾਗਰਿਕਾਂ ਨੇ ਚੀਨ ਨਾਲ ਲੱਗਦੀਆਂ ਸਰਹੱਦਾਂ ਸ਼ਹਿਰ ਡਾਨਡੋਂਗ 'ਚ ਦੋ ਹਫਤਿਆਂ ਦਾ ਕੁਆਰਨਟਾਈਨ ਪੀਰੀਅਡ ਪੂਰਾ ਕੀਤਾ, ਨਾਲ ਹੀ ਕਿਹਾ ਕਿ ਵਿਦੇਸ਼ੀਆਂ ਨੂੰ 'ਕੱਢਣਾ' ਜਾਰੀ ਰਹੇਗਾ। ਦੂਤਘਰ ਨੇ ਕਿਹਾ ਕਿ ਕੋਰੀਆਈ ਰਾਜਧਾਨੀ ਤੋਂ ਜਾਣ ਵਾਲਿਆਂ ਦੇ ਬਾਰੇ 'ਚ ਸਮਝਿਆ ਜਾ ਸਕਦਾ ਹੈ। ਹਰ ਕੋਈ ਪਾਬੰਦੀਆਂ ਨਹੀਂ ਸਹਿ ਸਕਦਾ, ਜੋ ਬਹੁਤ ਮੁਸ਼ਕਲ ਹੈ। ਦਵਾਈਆਂ ਸਮੇਤ ਜ਼ਰੂਰੀ ਸਮਾਨਾਂ ਦੀ ਭਾਰੀ ਕਮੀ ਹੈ ਅਤੇ ਸਿਹਤ ਸੁਵਿਧਾਵਾਂ ਨਾ ਮਿਲਣ ਕਾਰਣ ਵੀ ਦਿੱਕਤਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ-ਫਿਰ ਵਿਵਾਦਾਂ 'ਚ ਘਿਰੀ ਐਸਟ੍ਰਾਜੇਨੇਕਾ, ਵੈਕਸੀਨ ਲੱਗਣ ਤੋਂ ਬਾਅਦ ਫਿਰ ਸਾਹਮਣੇ ਆਏ ਖੂਨ ਦੇ ਥੱਕੇ ਜੰਮਣ ਦੇ 25 ਨਵੇਂ ਮਾਮਲੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।