ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਗੋਲੀਬਾਰੀ, 6 ਲੋਕ ਜ਼ਖਮੀ

Tuesday, Sep 29, 2020 - 02:21 AM (IST)

ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਗੋਲੀਬਾਰੀ, 6 ਲੋਕ ਜ਼ਖਮੀ

ਡੇਟ੍ਰਾਇਟ - ਡੇਟ੍ਰਾਇਟ ਵਿਚ ਇਕ ਸਟ੍ਰਿਪ ਕਲੱਬ ਦੇ ਬਾਹਰ ਐਤਵਾਰ ਦੀ ਰਾਤ ਗੋਲੀਬਾਰੀ ਵਿਚ 6 ਵਿਅਕਤੀ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਪੁਲਸ ਨੇ ਦੱਸਿਆ ਕਿ ਰਾਤ 2 ਵਜੇ ਤੋਂ ਪਹਿਲਾਂ ਕਲੱਬ ਦੇ ਬਾਹਰ ਇਕ ਵੱਡਾ ਸਮੂਹ ਮੌਜੂਦ ਸੀ, ਇਸ ਦੌਰਾਨ ਇਕ ਵਿਅਕਤੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

PunjabKesari

ਪੁਲਸ ਨੇ ਕਿਹਾ ਕਿ ਗੋਲੀਬਾਰੀ ਕਿਉਂ ਕੀਤੀ ਗਈ ਇਸ ਦੀ ਜਾਂਚ ਜਾਰੀ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਹੈ। ਪੁਲਸ ਨੇ ਦੱਸਿਆ ਕਿ ਜਿਨਾਂ ਲੋਕਾਂ ਨੂੰ ਗੋਲੀ ਲੱਗੀ ਹੈ ਉਨਾਂ ਦੀ ਉਮਰ 20 ਸਾਲ ਦੇ ਨੇੜੇ-ਤੇੜੇ ਹੈ। ਮੈਡੀਕਲ ਕਰਮੀਆਂ ਨੇ 5 ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਹੈ ਜਦਕਿ ਇਕ ਹੋਰ ਵਿਅਕਤੀ ਨੂੰ ਨਿੱਜੀ ਵਾਹਨ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਇਨਾਂ ਵਿਚੋਂ 2 ਲੋਕਾਂ ਦੀ ਹਾਲਤ ਗੰਭੀਰ ਹੈ ਜਦਕਿ 2 ਮਰਦ ਅਤੇ ਇਕ ਮਹਿਲਾ ਦੀ ਹਾਲਤ ਸਥਿਰ ਹੈ।


author

Khushdeep Jassi

Content Editor

Related News