ਫਲੋਰਿਡਾ ''ਚ ਕਬਰਸਤਾਨ ''ਚ ਚੱਲੀ ਗੋਲੀ, ਮ੍ਰਿਤਕ ਦੀ ਮਾਂ ਹੋਈ ਜ਼ਖ਼ਮੀ

Wednesday, Dec 02, 2020 - 09:04 AM (IST)

ਫਲੋਰਿਡਾ ''ਚ ਕਬਰਸਤਾਨ ''ਚ ਚੱਲੀ ਗੋਲੀ, ਮ੍ਰਿਤਕ ਦੀ ਮਾਂ ਹੋਈ ਜ਼ਖ਼ਮੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-ਫਲੋਰਿਡਾ ਦੀ ਬ੍ਰੈਵਰਡ ਕਾਉਂਟੀ 'ਚ ਸ਼ਨੀਵਾਰ ਨੂੰ ਇਕ ਕਬਰਸਤਾਨ ਵਿਚ ਉਸ ਸਮੇਂ ਦੌੜ-ਭੱਜ ਮੱਚ ਗਈ ਜਦੋਂ ਸਿਨਸੀਅਰ ਪਿਅਰਸ ਜੋ ਕਿ ਪਿਛਲੇ ਮਹੀਨੇ ਪੁਲਸ ਗੋਲੀਬਾਰੀ 'ਚ ਮਾਰਿਆ ਗਿਆ ਸੀ, ਨੂੰ ਦਫਨਾਇਆ ਜਾ ਰਿਹਾ ਸੀ। 

ਇਸ ਅੰਤਿਮ ਸਮੇਂ ਦੀ ਰਸਮ ਮੌਕੇ ਇਕ ਅਣਪਛਾਤੇ ਬੰਦੂਕਧਾਰੀ ਨੇ ਇਕ ਗੋਲੀ ਚਲਾ ਦਿੱਤੀ ਜੋ ਕਿ ਸੰਭਾਵੀ ਤੌਰ 'ਤੇ ਗਲਤੀ ਨਾਲ ਚੱਲੀ ਸੀ,ਜਿਸ ਨਾਲ ਕਿ ਮ੍ਰਿਤਕ ਦੀ ਮਾਂ ਜ਼ਖ਼ਮੀ ਹੋ ਗਈ ਸੀ। ਬ੍ਰੈਵਰਡ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਕੁਸ਼ੇਦਾ ਪਿਅਰਸ ਨੂੰ ਸ਼ਨੀਵਾਰ ਨੂੰ ਲੱਤ ਵਿਚ ਇਕ ਅਣਪਛਾਤੇ ਹਥਿਆਰ ਦੁਆਰਾ ਗਲਤੀ ਨਾਲ ਗੋਲੀ ਲੱਗੀ ਸੀ।  ਇਹ ਘਟਨਾ ਉਸ ਦੇ ਪੁੱਤਰ, 18 ਸਾਲਾ, ਸਿਨਸੀਅਰ ਪਿਅਰਸ, ਦੀ ਅੰਤਿਮ ਵਿਦਾਈ ਦੌਰਾਨ ਵਾਪਰੀ ਜੋ ਉਨ੍ਹਾਂ ਦੋ ਕਾਲੇ ਨਾਬਾਲਗਾਂ ਵਿਚੋਂ ਇਕ ਸੀ, ਜੋ 13 ਨਵੰਬਰ ਨੂੰ ਬ੍ਰੈਵਰਡ ਕਾਉਂਟੀ ਦੇ ਇਕ ਡਿਪਟੀ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ।

ਇਸ ਮਾਮਲੇ ਵਿਚ ਮ੍ਰਿਤਕ ਦੇ ਰਿਸ਼ਤੇਦਾਰ ਤੇ ਦੋਸਤ ਸ਼ਨੀਵਾਰ ਨੂੰ ਓਰਲੈਂਡੋ ਤੋਂ 45 ਮੀਲ ਪੂਰਬ ਵੱਲ, ਕੋਕੋਆ ਵਿਚ ਰਿਵਰਵਿਊ ਮੈਮੋਰੀਅਲ ਗਾਰਡਨਜ਼ ਕਬਰਸਤਾਨ ਵਿਖੇ ਇਕੱਠੇ ਹੋਏ ਸਨ, ਤਾਂ ਜੋ ਪਿਅਰਸ ਨੂੰ ਅੰਤਮ ਸ਼ਰਧਾਂਜਲੀ ਭੇਟ ਕਰਨ ਸਕਣ।ਇਸ ਦੌਰਾਨ ਜਦ ਪਾਦਰੀ ਨੇ ਪਿਅਰਸ ਦੀ ਕੈਸਕੇਟ 'ਤੇ ਫੁੱਲ ਰੱਖੇ ਤਾਂ ਅਚਨਚੇਤ ਚੱਲੀ ਗੋਲੀ ਚੱਲੀ ਤੇ ਸਭ ਇੱਧਰ-ਉੱਧਰ ਭੱਜਣ ਲੱਗ ਗਏ। ਗੋਲੀਬਾਰੀ ਕਰਨ ਵਾਲੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ। 
 


author

Lalita Mam

Content Editor

Related News