ਇਮਰਾਨ ਸਰਕਾਰ ਨੂੰ ਝਟਕਾ, ਸਰਕਾਰ ਵਿਰੋਧੀ ਵਕੀਲਾਂ ਨੇ ਜਿੱਤੀ ਪਾਕਿ ਬਾਰ ਕੌਂਸਲ ਦੀ ਚੋਣ

Wednesday, Jan 06, 2021 - 02:13 AM (IST)

ਇਮਰਾਨ ਸਰਕਾਰ ਨੂੰ ਝਟਕਾ, ਸਰਕਾਰ ਵਿਰੋਧੀ ਵਕੀਲਾਂ ਨੇ ਜਿੱਤੀ ਪਾਕਿ ਬਾਰ ਕੌਂਸਲ ਦੀ ਚੋਣ

ਇਸਲਾਮਾਬਾਦ (ਏ.ਐੱਨ.ਆਈ.)- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਸਰਕਾਰ ਵਿਰੋਧੀ ਵਕੀਲਾਂ ਦੀ ਟੀਮ 'ਅਸਮਾ ਗਰੁੱਪ' ਨੇ ਪਾਕਿਸਤਾਨ ਬਾਰ ਕੌਂਸਲ ਦੀ ਚੋਣ ਜਿੱਤ ਲਈ ਹੈ। 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਹਾਲਾਂਕਿ ਅਜੇ ਪਾਕਿ ਬਾਰ ਕੌਂਸਲ ਦੇ ਅਧਿਕਾਰਤ ਨਤੀਜੇ ਨਹੀਂ ਐਲਾਨੇ ਗਏ ਪਰ ਪ੍ਰਾਪਤ ਸੂਚਨਾ ਮੁਤਾਬਕ 'ਅਸਮਾ ਗਰੁੱਪ' ਦੇ ਮੈਂਬਰਾਂ ਨੇ 23 ਵਿਚੋਂ 17 ਸੀਟਾਂ 'ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਉਹ 'ਅਸਮਾ ਗਰੁੱਪ' ਹੀ ਸੀ, ਜਿਸ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਨੂੰ ਵਧਾਉਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ -ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ

ਸਰਕਾਰ ਨੂੰ ਡੇਗ ਕੇ ਹੀ ਲਵਾਂਗੇ ਸਾਹ : ਮਰੀਅਮ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਅਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਸਰਕਾਰ ਉਸ ਦਿਨ ਖਤਮ ਹੋ ਜਾਵੇਗੀ ਜਦੋਂ ਵਿਰੋਧੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਸੰਸਦ ਮੈਂਬਰ ਅਸਤੀਫਾ ਦੇ ਦੇਣਗੇ। ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਮਰਾਨ ਸਰਕਾਰ ਨੂੰ ਡੇਗ ਕੇ ਹੀ ਸਾਹ ਲੈਣਗੇ। ਇਸ ਸਰਕਾਰ ਦੇ ਹੁਣ ਥੋੜ੍ਹੇ ਹੀ ਦਿਨ ਬਾਕੀ ਬਚੇ ਹਨ।

ਇਹ ਵੀ ਪੜ੍ਹੋ -ਐਲੈਕਸ ਏਲੀਸ ਹੋਣਗੇ ਭਾਰਤ ’ਚ ‘ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


author

Karan Kumar

Content Editor

Related News