ਇਟਲੀ ਦੇ ਸ਼ਹਿਰ ਆਰਜੀਨਿਆਨੋ (ਵਿਚੈਸਾ) ਵਿਖੇ ਸ਼ੋਭਾ ਯਾਤਰਾ ਦਾ ਆਯੋਜਨ (ਤਸਵੀਰਾਂ)

Monday, Sep 25, 2023 - 04:20 PM (IST)

ਇਟਲੀ ਦੇ ਸ਼ਹਿਰ ਆਰਜੀਨਿਆਨੋ (ਵਿਚੈਸਾ) ਵਿਖੇ ਸ਼ੋਭਾ ਯਾਤਰਾ ਦਾ ਆਯੋਜਨ (ਤਸਵੀਰਾਂ)

ਰੋਮ (ਕੈਂਥ,ਟੇਕ ਚੰਦ): ਇਟਲੀ ਦੇ ਆਰਜੀਨਿਆਨੋ (ਵਿਚੈਸਾ) ਸ਼ਹਿਰ ਵਿਚ ਸਥਾਪਿਤ ਸਨਾਤਨ ਧਰਮ ਮੰਦਿਰ ਵਿਖੇ ਸਲਾਨਾ ਸ਼ੋਭਾ ਯਾਤਰਾ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਅਪਣੀ ਹਾਜ਼ਰੀ ਲੁਆਈ ਅਤੇ ਸ੍ਰੀ ਕ੍ਰਿਸ਼ਨ ਅਸਟਮੀ ਨੂੰ ਸਮਰਪਿਤ ਇਸ ਯਾਤਰਾ ਵਿਚ ਆਪਣਾ ਭਰਪੂਰ ਸਹਿਯੋਗ ਦਿੱਤਾ।

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਔਰਤ ਨੇ ਕਾਲੇ ਕੱਪੜਿਆਂ 'ਚ ਕਰਾਇਆ ਪ੍ਰੈਗਨੈਂਸੀ ਫੋਟੋਸ਼ੂਟ, 'R.I.P' ਰੱਖਿਆ ਥੀਮ (ਤਸਵੀਰਾਂ)

ਇਸ ਸਮੇਂ ਇਟਾਲੀਅਨ ਪ੍ਰਸਾਸਨ ਅਤੇ ਮਿਉਂਸੀਪਲ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸ਼ਰਧਾਲੂਆਂ ਨਾਲ ਸਾਂਝੇ ਕੀਤੇ। ਭਾਰਤੀ ਭਾਈਚਾਰੇ ਦੀ ਏਕਤਾ ਅਤੇ ਹਿੰਦੂਤਵ ਨੂੰ ਦਰਸਾਉਂਦੀ ਇਸ ਯਾਤਰਾ ਵਿਚ ਇਟਲੀ ਦੇ ਵੱਖ-ਵੱਖ ਧਾਰਮਿਕ ਆਗੂਆਂ ਅਤੇ ਵਿਚਾਰਕਾਂ ਨੇ ਭਾਗ ਲਿਆ। ਪ੍ਰਬੰਧਕਾਂ ਵਲੋਂ ਸਮੂਹ ਸੰਗਤਾ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਸਿੱਧ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News