ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਇਟਲੀ ਦੇ ਸਮਰਥਕਾਂ ਵੱਲੋਂ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ

09/14/2017 12:09:12 PM

ਰੋਮ/ਇਟਲੀ(ਕੈਂਥ)— ਸ਼੍ਰੋਮਣੀ ਅਕਾਲੀ ਦਲ (ਬਾਦਲ) ਐਨ. ਆਰ. ਆਈ. ਵਿੰਗ ਇਟਲੀ ਦੇ ਸਮਰਥਕਾਂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਜਿੱਥੇ ਯੂਥ ਅਕਾਲੀ ਦਲ ਦੇ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ, ਉਥੇ ਹੀ ਆਪਣੀ ਪੰਜਾਬ ਫੇਰੀ ਤੋਂ ਵਾਪਸ ਇਟਲੀ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ. ਆਰ. ਆਈ. ਵਿੰਗ ਇਟਲੀ ਜਨਰਲ ਸਕੱਤਰ ਸ. ਜਗਜੀਤ ਸਿੰਘ ਈਸ਼ਰਹੇਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝੂਠੇ ਪ੍ਰਚਾਰ ਅਤੇ ਵੱਡੇ ਵੱਡੇ ਲਾਰਿਆਂ ਵਿਚ ਪੰਜਾਬੀਆਂ ਨੂੰ ਉਲਝਾ ਕੇ ਬਣੀ ਕੈਪਟਨ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਦ ਤੋਂ ਬਦਤਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਬਹੁਪੱਖੀ ਵਿਕਾਸ ਦਾ ਕੀਤਾ ਜਾ ਰਿਹਾ ਦੁਆਵਾ ਨਿਰਾ ਝੂਠ ਹੈ। ਇਸ ਮੌਕੇ ਸ਼੍ਰੌਮਣੀ ਅਕਾਲੀ ਦਲ (ਬਾਦਲ) ਐਨ. ਆਰ. ਆਈ. ਵਿੰਗ ਇਟਲੀ ਦੇ ਪ੍ਰਧਾਨ ਸ. ਜਗਵੰਤ ਸਿੰਘ ਲਹਿਰਾ,ਅਕਾਲੀ ਆਗੂ ਸ. ਕੁਲਵੰਤ ਸਿੰਘ ਕਾਂਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ 6 ਮਹੀਨਿਆਂ ਦੌਰਾਨ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਮੁਕਰ ਕੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਉਨਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਤੋਂ ਚੋਣ ਵਾਅਦੇ ਪੂਰੇ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦੀ ਹੀ ਇਕ ਲੋਕ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਇਟਲੀ ਭਰ ਵਿਚੋਂ ਅਕਾਲੀ ਵਰਕਰ ਪੰਜਾਬ ਦੇ ਇਨ੍ਹਾਂ ਅੰਦੋਲਨਾਂ ਵਿਚ ਹਿੱਸਾ ਲੈਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਝੂਠੀਆਂ ਉਮੀਦਾਂ ਅਤੇ ਝੂਠੇ ਸੁਫਨੇ ਦਿਖਾ ਕੇ ਧੋਖਾ ਅਤੇ ਵਿਸਵਾਸ਼ਘਾਤ ਕੀਤਾ ਹੈ, ਜਿਸ ਕਰਕੇ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਜ਼ਿਆਦਾ ਬਰਬਾਦ ਹੋਈ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ. ਆਰ. ਆਈ. ਵਿੰਗ ਇਟਲੀ ਜਨਰਲ ਸਕੱਤਰ ਸ. ਜਗਜੀਤ ਸਿੰਘ ਈਸ਼ਰਹੇਲ ਹਾਲ ਹੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਸੀਨੀਅਰ ਅਕਾਲੀ ਆਗੂਆ ਨੂੰ ਮਿਲ ਕੇ ਵਾਪਸ ਇਟਲੀ ਪਹੁੰਚੇ ਹਨ।


Related News