ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ

Thursday, Dec 31, 2020 - 06:58 PM (IST)

ਹਿਊਸਟਨ-ਹਿਊਸਟਨ ’ਚ ਬੁੱਧਵਾਰ ਨੂੰ ਗੋਲੀਬਾਰੀ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਇਹ ਘਰੇਲੂ ਹਿੰਸਾ ’ਚ ਗੋਲੀਬਾਰੀ ਦਾ ਮਾਮਲਾ ਹੋ ਸਕਦਾ ਹੈ। ਹੈਰਿਸ ਕਾਊਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਇਕ ਪ੍ਰੈੱਸ ਸੰਮੇਲਨ ’ਚ ਦੱਸਿਆ ਹੈ ਕਿ ਅਧਿਕਾਰੀ ਸ਼ਹਿਰ ਦੇ ਉੱਤਰ-ਪੂਰਬ ’ਚ ਸਥਿਤ ਇਕ ਘਰ ’ਚ ਗਏ ਸਨ ਕਿਉਂਕਿ ਉਨ੍ਹਾਂ ਨੂੰ ਇਕ ਬੀਬੀ ਨੂੰ ਗੋਲੀ ਮਾਰੇ ਜਾਣ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

 ਅਧਿਕਾਰੀਆਂ ਨੂੰ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਸ਼ੈਰਿਫ ਦੇ ਦਫਤਰ ਤੋਂ ਸਟੈਵ ਟੀਮ ਨੂੰ ਸੰਬੰਧਿਤ ਘਰ ’ਚ ਭੇਜਿਆ ਗਿਆ। ਗੋਂਜ਼ਾਲੇਜ਼ ਨੇ ਦੱਸਿਆ ਕਿ ਸਟੈਵ ਟੀਮ ਘਰ ’ਚ ਦਾਖਲ ਕਰਨ ਲਈ ਵਿਅਕਤੀ ਨਾਲ ਗੱਲਬਾਤ ਕਰਨ ’ਚ ਸਫਲ ਰਹੇ ਪਰ ਜਿਵੇਂ ਹੀ ਟੀਮ ਦੇ ਮੈਂਬਰ ਘਰ ’ਚ ਦਾਖਲ ਹੋਏ ਤਾਂ ਉਨ੍ਹਾਂ ਨੇ ‘ਇਕ ਆਖਰੀ ਗੋਲੀ’ ਦੀ ਆਵਾਜ਼ ਸੁਣੀ।

ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

ਘਰ ’ਚ ਅਧਿਕਾਰੀਆਂ ਨੂੰ ਦੋ ਬੀਬੀਆਂ ਅਤੇ ਦੋ ਮਰਦਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ’ਚ 49 ਸਾਲਾਂ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਖੁਦ ਨੂੰ ਗੋਲੀ ਮਾਰ ਲਈ। ਗੋਂਜ਼ਾਲੇਜ਼ ਨੇ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ 49 ਸਾਲਾਂ ਵਿਅਕਤੀ ਇਨ੍ਹਾਂ ਬੀਬੀਆਂ ’ਚੋਂ ਇਕ ਦਾ ਬੁਆਏਫ੍ਰੈਂਡ ਹੋ ਸਕਦਾ ਹੈ। ਹਾਲਾਂਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸੇ ਦਾ ਵੀ ਨਾਂ ਨਹੀਂ ਦੱਸਿਆ ਅਤੇ ਨਾਲ ਹੀ ਕਿਸੇ ਦੀ ਉਮਰ ਦੱਸੀ ਹੈ। ਸ਼ੈਰਿਫ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਬੁਆਏਫ੍ਰੈਂਡ ਹੀ ‘ਹਮਲਾਵਾਰ’ ਸੀ ਪਰ ਅਜੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ -‘ਕੋਰੋਨਾ ਦੇ ਨਵੇਂ ਰੂਪ ਕਾਰਣ ਬ੍ਰਿਟੇਨ ਫਿਰ ਤੋਂ ਸੰਕਟ ਵਿਚ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News