ਅਯੁੱਧਿਆ ''ਚ ਰਾਮ ਮੰਦਰ ਨਿਰਮਾਣ ''ਤੇ ਪਾਕਿ ਮੰਤਰੀ ਬੋਲਿਆ- ''ਰਾਮ ਨਗਰ'' ''ਚ ਬਦਲਿਆ ਭਾਰਤ
Wednesday, Aug 05, 2020 - 12:24 PM (IST)
ਇਸਲਾਮਾਬਾਦ (ਬਿਊਰੋ): ਅਯੁੱਧਿਆ ਵਿਚ ਅੱਜ ਰਾਮ ਮੰਦਰ ਨਿਰਮਾਣ ਲਈ ਭੂਮੀਪੂਜਨ ਹੋ ਰਿਹਾ ਹੈ। ਇਸ 'ਤੇ ਪਾਕਿਸਤਾਨ ਨੂੰ ਤਿੱਖੀ ਮਿਰਚੀ ਲੱਗੀ ਹੈ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਭਾਰਤ ਹੁਣ ਧਰਮ ਨਿਰਪੱਖ ਦੇਸ਼ ਨਹੀਂ ਰਿਹਾ ਸਗੋਂ ਰਾਮ ਨਗਰ ਵਿਚ ਤਬਦੀਲ ਹੋ ਗਿਆ ਹੈ। ਰਾਸ਼ਿਦ ਨੇ ਕਿਹਾ ਹੈ ਕਿ ਪੁਰਾਣੇ ਸਮੇਂ ਦੇ ਧਰਮ ਨਿਰਪੱਖ ਦੇਸ਼ ਹੁਣ ਦੁਨੀਆ ਭਰ ਵਿਚ ਖਤਮ ਹੋ ਗਏ ਹਨ ਅਤੇ ਭਾਰਤ ਹੁਣ 'ਸ਼੍ਰੀਰਾਮ ਦੇ ਹਿੰਦੂਆਂ' ਦਾ ਦੇਸ਼ ਬਣ ਗਿਆ ਹੈ।
ਰਸ਼ੀਦ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦੀ ਪਾਕਿਸਤਾਨ ਸਖਤ ਨਿੰਦਾ ਕਰਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਾਲ ਪਹਿਲਾਂ ਅਯੁੱਧਿਆ ਯਾਤਰਾ ਦੇ ਦੌਰਾਨ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ ਸੀ। ਰਸ਼ੀਦ ਨੇ ਕਿਹਾ ਕਿ ਮੋਦੀ ਨੇ ਜਾਣਬੁੱਝ ਕੇ ਰਾਮ ਮੰਦਰ ਭੂਮੀਪੂਜਨ ਦੇ ਲਈ ਅਜਿਹਾ ਦਿਨ ਚੁਣਿਆ ਹੈ ਜਦੋਂ ਕਸ਼ਮੀਰ ਵਿਚ ਧਾਰਾ 370 ਨੂੰ ਖਤਮ ਕਰਨ ਦਾ ਇਕ ਸਾਲ ਪੂਰਾ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਨੇ ਅਮਰੀਕਾ ਤੇ ਚੀਨ ਨੂੰ ਵਿਵਾਦਾਂ ਨੂੰ ਸ਼ਾਂਤੀਪੂਰਨ ਹੱਲ ਦੀ ਕੀਤੀ ਅਪੀਲ
ਪਾਕਿਸਤਾਨੀ ਰੇਲ ਮੰਤਰੀ ਨੇ ਕਿਹਾ,''ਹਰੇਕ ਹਿੰਦੂ ਨੇਤਾ ਨੇ ਬਾਬਰੀ ਮਸਜਿਦ ਦੇ ਮੁੱਦੇ 'ਤੇ ਰਾਜਨੀਤੀ ਕੀਤੀ ਹੈ।'' ਇੱਥੇ ਦੱਸ ਦਈਏ ਕਿ ਇਹ ਉਹੀ ਸ਼ੇਖ ਰਸ਼ੀਦ ਹਨ ਕਿ ਜਿਹੜੇ ਪਿਛਲੇ ਸਾਲ ਪੀ.ਐੱਮ. ਮੋਦੀ ਦੀ ਆਲੋਚਨਾ ਕਰਦੇ ਸਮੇਂ ਬਿਜਲੀ ਦੇ ਜ਼ੋਰਦਾਰ ਝਟਕੇ ਦਾ ਸ਼ਿਕਾਰ ਹੋ ਗਏ ਸਨ। ਇਸ ਦੇ ਇਲਾਵਾ ਉਹਨਾਂ ਨੇ ਭਾਰਤ ਨੂੰ ਪਾਵ-ਪਾਵ ਭਰ ਦੇ ਪਰਮਾਣੂ ਬੰਬ ਨਾਲ ਹਮਲੇ ਕਰਨ ਦੀ ਧਮਕੀ ਦਿੱਤੀ ਸੀ।