ਪਾਕਿਸਤਾਨ ਨਾਲ ਮਜ਼ਬੂਤ ਵਪਾਰਕ ਸਬੰਧ ਬਣਾਉਣਾ ਚਾਹੁੰਦੀ ਹੈ ਬੰਗਲਾਦੇਸ਼ ਦੀ PM ਸ਼ੇਖ ਹਸੀਨਾ

Tuesday, Oct 26, 2021 - 01:36 PM (IST)

ਪਾਕਿਸਤਾਨ ਨਾਲ ਮਜ਼ਬੂਤ ਵਪਾਰਕ ਸਬੰਧ ਬਣਾਉਣਾ ਚਾਹੁੰਦੀ ਹੈ ਬੰਗਲਾਦੇਸ਼ ਦੀ PM ਸ਼ੇਖ ਹਸੀਨਾ

ਇਸਲਾਮਾਬਾਦ (ਵਾਰਤਾ) : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਨਾਲ ਮਜ਼ਬੂਤ ਵਪਾਰਕ ਸਬੰਧ ਅਤੇ ਆਰਥਿਕ ਸਹਿਯੋਗ ਚਾਹੁੰਦੀ ਹੈ। ਡੋਨ ਨਿਊਜ਼ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਹਸੀਨਾ ਨੇ ਢਾਕਾ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਇਮਰਾਨ ਅਹਿਮਦ ਸਦਿੱਕੀ ਨਾਲ ਸੋਮਵਾਰ ਨੂੰ ਹੋਈ ਮੁਲਾਕਾਤ ਦੌਰਾਨ ਇਹ ਗੱਲ ਕਹੀ। ਵਿਦੇਸ਼ ਦਫ਼ਤਰ ਦੇ ਇਕ ਬਿਆਨ ਮੁਤਾਬਕ ਦੋਵੇਂ ਪੱਖ ਵਪਾਰ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਸਹਿਮਤ ਹੋਏ ਹਨ। ਸ਼ੇਖ ਹਸੀਨਾ ਅਤੇ ਸਦਿੱਕੀ ਵਿਚਾਲੇ ਕਰੀਬ 11 ਮਹੀਨਿਆਂ ਵਿਚ ਹੋਈ ਇਹ ਦੂਜੀ ਮੁਲਾਕਾਤ ਹੈ। ਹਸੀਨਾ ਜਲਦ ਹੀ ਪਾਕਿਸਤਾਨ ਵਿਚ ਆਪਣੀ ਪਹਿਲੀ ਯਾਤਰਾ ’ਤੇ ਜਾਣ ਵਾਲੀ ਹੈ।


author

cherry

Content Editor

Related News