''ਅੱਤਵਾਦੀ ਭਗੌੜੀ ਨੂੰ ਨਹੀਂ ਦੇਵਾਂਗੇ ਪਾਸਪੋਰਟ..!'' ਸ਼ੇਖ਼ ਹਸੀਨਾ ਦੀ ਵਾਪਸੀ ''ਤੇ ਬੰਗਲਾਦੇਸ਼ ਦਾ ਕਰਾਰਾ ਜਵਾਬ
Tuesday, Nov 10, 2026 - 09:30 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਤੋਂ ਸਵਦੇਸ਼ ਪਰਤਣ ਦੀਆਂ ਖ਼ਬਰਾਂ ’ਤੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸੋਮਵਾਰ ਨੂੰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਰਕਾਰ ਦੇ ਮੁੱਖ ਸਰਕਾਰੀ ਵਕੀਲ ਮੁਹੰਮਦ ਅਮੀਨੁਲ ਇਸਲਾਮ ਨੇ ਮੀਡੀਆ ਨਾਲ ਗੱਲਬਾਤ ’ਚ ਸਪੱਸ਼ਟ ਕੀਤਾ ਕਿ ਸ਼ੇਖ ਹਸੀਨਾ ਦਾ ਬੰਗਲਾਦੇਸ਼ ਵਾਪਸ ਆਉਣ ਦਾ ਕੋਈ ਅਸਲ ਇਰਾਦਾ ਨਹੀਂ ਹੈ ਅਤੇ ਉਸ ਦੀਆਂ ਹਾਲੀਆ ਗਤੀਵਿਧੀਆਂ ਸਿਰਫ਼ ‘ਰਾਜਨੀਤਕ ਚਾਲਾਂ’ ਹਨ।
ਇਹ ਬਿਆਨ ਉਨ੍ਹਾਂ ਖ਼ਬਰਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਅਗਸਤ 2024 ’ਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਭਾਰਤ ’ਚ ਸ਼ਰਨ ਲੈਣ ਵਾਲੀ ਸ਼ੇਖ ਹਸੀਨਾ ਨੇ ਬੰਗਲਾਦੇਸ਼ ਪਰਤਣ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਲਈ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ ਦੀ ਅਰਜ਼ੀ ਦਿੱਤੀ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ ! ਸੜਕਾਂ 'ਤੇ ਮਾਸਕ ਲਗਾ ਕੇ...
ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਅਹਿਮਦ ਕਬੀਰ ਨੇ ਸ਼ੇਖ ਹਸੀਨਾ ਨੂੰ ਨਵਾਂ ਪਾਸਪੋਰਟ ਜਾਂ ਕੋਈ ਵੀ ਟ੍ਰੈਵਲ ਦਸਤਾਵੇਜ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਹੁਮਾਯੂੰ ਕਬੀਰ ਨੇ ਸ਼ੇਖ ਹਸੀਨਾ ਨੂੰ ‘ਭਗੌੜੀ ਅੱਤਵਾਦੀ’ ਅਤੇ ‘ਤਾਨਾਸ਼ਾਹ’ ਗਰਦਾਨਦਿਆਂ ਕਿਹਾ ਕਿ ਕੋਈ ਵੀ ਸਰਕਾਰੀ ਸੰਸਥਾ ਉਸ ਨੂੰ ਬੰਗਲਾਦੇਸ਼ੀ ਨਾਗਰਿਕਤਾ ਜਾਂ ਯਾਤਰਾ ਦਸਤਾਵੇਜ਼ ਜਾਰੀ ਨਹੀਂ ਕਰੇਗੀ।
ਇਹ ਵੀ ਪੜ੍ਹੋ- 'ਸਾਡੇ ਵੱਲੋਂ ਜੰਗ ਲੜ, ਨਹੀਂ ਤਾਂ 20 ਸਾਲ ਕੱਟਣੀ ਪਏਗੀ ਜੇਲ੍ਹ..!', ਰੂਸ ਗਿਆ ਰਾਏਪੁਰ ਦਾ ਨੌਜਵਾਨ ਹੋਇਆ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
