ਸ਼ਾਰਜਾਹ : 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ 15 ਸਾਲਾ ਭਾਰਤੀ ਕੁੜੀ ਦੀ ਮੌਤ

12/8/2019 1:05:18 PM

ਆਬੂ ਧਾਬੀ (ਭਾਸ਼ਾ): ਯੂ.ਏ.ਈ. ਦੇ ਸ਼ਾਰਜਾਹ ਸ਼ਹਿਰ ਵਿਚ ਇਕ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਦੇ ਬਾਅਦ 15 ਸਾਲਾ ਭਾਰਤੀ ਕੁੜੀ ਦੀ ਮੌਤ ਹੋ ਗਈ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਪੁਲਸ ਜਾਂਚ ਕਰ ਰਹੀ ਸੀ ਕਿ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਨਹੀਂ। ਕੁੜੀ ਕਥਿਤ ਤੌਰ 'ਤੇ ਸ਼ਾਰਜਾਹ ਦੇ ਇਕ ਭਾਰਤੀ ਸਕੂਲ ਵਿਚ ਪੜ੍ਹਦੀ ਸੀ। 

ਅਧਿਕਾਰੀ ਨੇ ਕਿਹਾ ਕਿ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਪੈਰਾਮੈਡੀਕਸ ਘਟਨਾ ਸਥਲ 'ਤੇ ਪਹੁੰਚੇ ਅਤੇ ਪਾਇਆ ਕਿ ਡਿੱਗਣ ਕਾਰਨ ਕੁੜੀ ਗੰਭੀਰ ਜ਼ਖਮੀ ਹੋ ਗਈ ਸੀ। ਉਸ ਨੂੰ ਕੁਵੈਤੀ ਹਸਪਤਾਲ ਟਰਾਂਸਫਰ ਕੀਤਾ ਗਿਆ ਪਰ ਉੱਥੇ ਪਹੁੰਚਣ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਖਬਰ ਮੁਤਾਬਕ ਸ਼ਾਰਜਾਹ ਪੁਲਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਵਕੀਲਾਂ ਨੇ ਕੁੜੀ ਦੀ ਲਾਸ਼ ਦਾ ਅਪਰਾਧ ਵਿਗਿਆਨ ਲੈਬੋਰਟਰੀ ਵਿਚ ਪਰੀਖਣ ਕਰਾਉਣ ਦਾ ਆਦੇਸ਼ ਦਿੱਤਾ ਹੈ। ਪੁਲਸ ਨੇ ਕੁੜੀ ਦੇ ਮਾਤਾ-ਪਿਤਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। 'ਇੰਡੀਅਨ ਐਸੋਸੀਏਸ਼ਨ ਇਨ ਸ਼ਾਰਜਾਹ' ਦੇ ਪ੍ਰਧਾਨ ਈ.ਪੀ. ਜੌਨਸਨ ਨੇ ਕਿਹਾ,''ਇਹ ਮੰਦਭਾਗੀ ਘਟਨਾ ਹੈ। ਮੈਂ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।''


Vandana

Edited By Vandana