ਪਾਕਿ ਦੇ ਸਾਬਕਾ PM ਸ਼ਰੀਫ ਦੇ ਹੋਣਗੇ ਹਾਰਟ ਟੈਸਟ

Saturday, Jan 04, 2020 - 03:31 PM (IST)

ਪਾਕਿ ਦੇ ਸਾਬਕਾ PM ਸ਼ਰੀਫ ਦੇ ਹੋਣਗੇ ਹਾਰਟ ਟੈਸਟ

ਇਸਲਾਮਾਬਾਦ- ਬੀਮਾਰ ਚੱਲ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਿਲ ਸਬੰਧੀ ਬੀਮਾਰੀ ਦੇ ਇਲਾਜ ਲਈ ਜਲਦੀ ਹੀ ਹਸਪਤਾਲ ਦਾਖਲ ਹੋਣਗੇ ਕਿਉਂਕਿ ਡਾਕਟਰ ਅਜੇ ਤੱਕ ਉਹਨਾਂ ਦੇ ਪਲੇਟਲੇਟ ਦੀ ਘੱਟਦੀ ਗਿਣਤੀ ਦਾ ਕਾਰਨ ਲੱਭਣ ਵਿਚ ਅਸਫਲ ਰਹੇ ਹਨ।

ਪੀ.ਐਨ.ਐਲ.-ਐਨ. ਦੇ 69 ਸਾਲਾ ਸੁਪਰੀਮੋ 19 ਨਵੰਬਰ ਨੂੰ ਇਲਾਜ ਦੇ ਲਈ ਪਾਕਿਸਤਾਨ ਤੋਂ ਏਅਰ ਐਂਬੂਲੈਂਸ ਦੇ ਰਾਹੀਂ ਲੰਡਨ ਲਿਆਂਦੇ ਗਏ ਸਨ। ਸ਼ਰੀਫ ਕੋਰੋਨਰੀ ਆਰਟਰੀ ਡਿਜ਼ੀਜ਼ ਸਣੇ ਕਈ ਬੀਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਸ਼ਰੀਫ ਨੂੰ ਲੰਡਨ ਦੇ ਇਕ ਹਸਪਤਾਲ ਦਾਖਲ ਕਰਵਾਇਆ ਜਾਵੇਗਾ। ਦਿਲ ਦੀ ਬੀਮਾਰੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਇਹ ਹਫਤੇ ਦੇ ਅੰਦਰ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਉਹਨਾਂ ਦੇ ਦਿਲ ਦਾ ਆਪ੍ਰੇਸ਼ਨ, ਬਾਈਪਾਸ ਜਾਂ ਸਟੰਟ ਹੋਵੇਗਾ ਜਾਂ ਨਹੀਂ।


author

Baljit Singh

Content Editor

Related News