ਪਨਾਮਾ ਪੇਪਰ ਜਾਂਚ ਪੈਨਲ ਦੇ ਸਾਹਮਣੇ ਪੇਸ਼ ਹੋਇਆ ਸ਼ਰੀਫ ਦਾ ਵੱਡਾ ਮੁੰਡਾ

Tuesday, Jul 04, 2017 - 05:31 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਹਾਈ ਪ੍ਰੋਫਾਇਲ ਪਨਾਮਾ ਕਾਂਡ ਭ੍ਰਿਸ਼ਟਾਚਾਰ ਮਾਮਲੇ 'ਚ ਜਾਂਚ ਕਰ ਰਹੀ ਜੁਆਇੰਟ ਇਨਵੈਸਟੀਗੇਸ਼ਨ ਟੀਮ (ਜੇ. ਆਈ. ਟੀ.) ਦੇ ਸਾਹਮਣੇ ਉਨ੍ਹਾਂ ਦੇ ਵੱਡੇ ਪੁੱਤਰ ਹੁਸੈਨ ਨਵਾਜ ਮੰਗਲਵਾਰ ਨੂੰ 6ਵੀਂ ਵਾਰੀ ਪੇਸ਼ ਹੋਏ। ਹੁਸੈਨ ਨਵਾਜ ਫੇਡਰਲ ਜੁਡੀਸ਼ੀਅਲ ਅਕੈਡਮੀ (ਐੱਫ. ਜੇ. ਏ.) ਪਹੁੰਚੇ, ਜਿੱਥੇ ਪਾਕਿਸਤਾਨ ਦੇ ਸੁਪਰੀਮ ਕੋਰਟ ਵੱਲੋਂ ਗਠਿਤ 6 ਮੈਂਬਰੀ ਟੀਮ ਜੇ. ਆਈ. ਟੀ. ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ। 
ਪਨਾਮਾ ਪੇਪਰ ਮਾਮਲੇ 'ਚ 20 ਅਪ੍ਰੈਲ ਨੂੰ ਆਪਣੇ ਫੈਸਲੇ 'ਚ ਸੁਪਰੀਮ ਕੋਰਟ ਨੇ ਇਕ ਜੇ. ਆਈ. ਟੀ. ਦਾ ਗਠਨ ਕੀਤਾ ਸੀ ਅਤੇ ਕਰ ਚੋਰੀ ਦੇ ਦੋਸ਼ਾਂ 'ਚ ਜਾਂਚ ਲਈ ਉਸ ਨੂੰ ਪ੍ਰਧਾਨ ਮੰਤਰੀ, ਉਨ੍ਹਾਂ ਦੇ ਮੁੰਡਿਆਂ ਅਤੇ ਜ਼ਰੂਰਤ ਪੈਣ 'ਤੇ ਹੋਰ ਵਿਅਕਤੀਆਂ ਨੂੰ ਤਲਬ ਕਰਨ ਦਾ ਅਧਿਕਾਰ ਸੀ। ਪਨਾਮਾ ਪੇਪਰ ਮੁਤਾਬਕ ਕਰ ਚੋਰੀ ਦੇ ਜ਼ਰੀਏ ਲੰਡਨ ਦੇ ਰਿਹਾਇਸ਼ੀ ਪਾਰਕ ਲੇਨ ਇਲਾਕਾ 'ਚ ਚਾਰ ਅਪਾਰਟਮੈਂਟ ਖਰੀਦੇ ਗਏ ਸਨ। 
ਸੁਪਰੀਮ ਕੋਰਟ ਨੇ ਪਨਾਮਾ ਪੇਪਰ ਮਾਮਲੇ 'ਚ ਸ਼ਰੀਫ ਅਤੇ ਉਨ੍ਹਾਂ ਦੇ ਮੁੰਡਿਆਂ ਦੀ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ 5 ਮਈ ਨੂੰ ਇਕ ਉੱਚ ਪੱਧਰੀ 6 ਮੈਂਬਰੀ ਟੀਮ ਜੇ. ਆਈ. ਟੀ. ਦਾ ਗਠਨ ਕੀਤਾ ਸੀ। ਸ਼ਰੀਫ ਦੇ ਪਰਿਵਾਰ ਦੇ ਕਥਿਤ ਗਲਤ ਕਾਰੋਬਾਰੀ ਸਮਝੌਤਿਆਂ ਨੂੰ ਲੈ ਕੇ ਜੇ. ਆਈ. ਟੀ. ਪਹਿਲਾਂ ਹੀ ਸ਼ਰੀਫ ਅਤੇ ਉਨ੍ਹਾਂ ਦੇ ਮੁੰਡਿਆਂ-ਹੁਸੈਨ ਅਤੇ ਹਸਨ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਕਈ ਹੋਰ ਮੈਂਬਰਾਂ ਤੋਂ ਪੁੱਛ-ਗਿੱਛ ਕਰ ਚੁੱਕੀ ਹੈ। ਸ਼ਰੀਫ ਦੇ ਬੇਟੀ ਮਰਿਯਮ ਪਹਿਲੀ ਵਾਰੀ ਕਲ ਜੇ. ਆਈ. ਟੀ. ਦੇ ਸਾਹਮਣੇ ਪੇਸ਼ ਹੋਵੇਗੀ। 
ਸ਼ਰੀਫ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਜਾਇਦਾਦ ਉਨ੍ਹਾਂ ਦੇ ਮਰਹੂਮ ਪਿਤਾ ਦੇ ਖਾੜੀ ਦੇਸ਼ਾਂ 'ਚ ਨਿਵੇਸ਼ ਕੀਤੀ ਗਈ ਰਕਮ ਨਾਲ ਖਰੀਦੀ ਗਈ ਸੀ। ਜੇ. ਆਈ. ਟੀ. ਦੇ 10 ਜੁਲਾਈ ਤੱਕ ਆਪਣੀ ਜਾਂਚ ਖਤਮ ਕਰਨ ਦੀ ਉਮੀਦ ਹੈ ਅਤੇ ਫਿਰ ਉਹ ਉੱਚ ਅਦਾਲਤ 'ਚ ਇਕ ਰਿਪੋਰਟ ਪੇਸ਼ ਕਰੇਗੀ। ਜਿਸ ਦੇ ਆਧਾਰ 'ਤੇ ਸ਼ਰੀਫ ਦੀ ਕਿਸਮਤ ਦਾ ਫੈਸਲਾ ਹੋਵੇਗਾ। ਜੇ. ਆਈ. ਟੀ. 'ਚ ਤਾਕਤਵਰ ਖੁਫੀਆ ਏਜੰਸੀ ਆਈ. ਸੀ. ਆਈ. ਅਤੇ ਸੈਨਿਕ ਖੁਫੀਆ ਦੇ ਮੈਂਬਰਾਂ ਸਮੇਤ ਭ੍ਰਿਸ਼ਟਾਚਾਰ ਨਿਰੋਧਕ ਅਧਿਕਾਰੀ ਵੀ ਸ਼ਾਮਲ ਹਨ।


Related News