...ਜਦੋਂ ਚੋਰੀ ਦੇ ਇਰਾਦੇ ਨਾਲ ਆਏ ਚੋਰਾਂ ਨੂੰ ਪਈਆਂ ਭਾਜੜਾਂ (ਵੀਡੀਓ)

02/16/2018 1:03:45 PM

ਸ਼ੰਘਾਈਬਿਊਰੋ)— ਦੁਨੀਆ ਵਿਚ ਕਈ ਅਜਿਹੇ ਲੋਕ ਹਨ ਜੋ ਆਪਣੀਆਂ ਬੇਵਕੂਫੀਆਂ ਕਾਰਨ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਪਰ ਬੇਵਕੂਫੀ ਦਾ ਇਹ ਕਿੱਸਾ ਕਾਫੀ ਦਿਲਚਸਪ ਹੈ, ਜਿਸ ਦੇ ਬਾਰੇ ਵਿਚ ਸੁਣ ਕੇ ਤੁਹਾਡੇ ਵੀ ਚਿਹਰੇ 'ਤੇ ਹਾਸਾ ਆ ਜਾਵੇਗਾ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ 2 ਚੋਰ ਚੋਰੀ ਦੇ ਇਰਾਦੇ ਨਾਲ ਆਏ ਤਾਂ ਸਹੀਂ ਪਰ ਉਸ ਸਮੇਂ ਕੁੱਝ ਅਜਿਹਾ ਹੋਇਆ ਕਿ ਇਕ ਚੋਰ ਬੇਹੋਸ਼ ਹੋ ਗਿਆ ਅਤੇ ਦੂਜਾ ਚੋਰ ਘਬਰਾ ਗਿਆ ਅਤੇ ਬੇਹੋਸ਼ ਹੋਏ ਦੂਜੇ ਸਾਥੀ ਨੂੰ ਘੜੀਸਦਾ ਹੋਇਆ ਉਥੋਂ ਲੈ ਕੇ ਨਿਕਲ ਗਿਆ।


ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋਏ ਕਿ ਕਿਵੇ ਚੋਰੀ ਦੇ ਇਰਾਦੇ ਨਾਲ ਆਏ ਦੋ ਚੋਰਾਂ ਵਿਚੋਂ ਇਕ ਨੇ ਗੇਟ 'ਤੇ ਇੱਟ ਚੁੱਕ ਕੇ ਮਾਰੀ ਅਤੇ ਜਿਵੇਂ ਹੀ ਦੂਜੇ ਚੋਰ ਨੇ ਇੱਟ ਗੇਟ ਵੱਲ ਮਾਰੀ ਤਾਂ ਦੂਜਾ ਚੋਰ ਅੱਗੇ ਗਿਆ ਜਿਸ ਕਾਰਨ ਉਸ ਦੇ ਸਿਰ 'ਤੇ ਇੱਟ ਵੱਜ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਚੋਰਾਂ ਦੀ ਇਸ ਬੇਵਕੂਫੀ ਦੀ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਸ਼ੰਘਾਈ ਪੁਲਸ ਨੇ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਜੇਕਰ ਚੋਰ ਇਸ ਤਰ੍ਹਾਂ ਦੇ ਹੋਣ ਤਾਂ ਪੁਲਸ ਨੂੰ ਓਵਰਟਾਈਮ ਕਰਨ ਦੀ ਜ਼ਰੂਰਤ ਹੀ ਨਾ ਪਏ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 14 ਫਰਵਰੀ ਦੀ ਹੈ।


Related News