ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪਹਿਲੇ ਮਰਦ ਸ਼ੇਕਸਪੀਅਰ ਨੇ ਦੁਨੀਆ ਨੂੰ ਕਿਹਾ ਅਲਵਿਦਾ

Wednesday, May 26, 2021 - 01:21 PM (IST)

ਇੰਟਰਨੈਸ਼ਨਲ ਡੈਸਕ : ਕੋਰੋਨਾ ਦੀ ਲਾਗ ਤੋਂ ਬਚਾਅ ਕਰਨ ਲਈ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪਹਿਲੇ ਮਰਦ ਵਿਲੀਅਮ ਸ਼ੇਕਸਪੀਆਰ ਦਾ ਦੇਹਾਂਤ ਹੋ ਗਿਆ ਹੈ। ਸ਼ੇਕਸਪੀਅਰ ਕਿਸੇ ਹੋਰ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਪਿਛਲੇ ਸਾਲ ਦਸਬੰਰ ’ਚ ਫਾਈਜ਼ਰ ਬਾਇਨਓਟੈੱਕ ਦੀ ਵੈਕਸੀਨ ਲਗਵਾਈ ਸੀ। ਇਸ ਦੇ ਨਾਲ ਉਹ ਦੁਨੀਆ ਪਹਿਲੇ ਅਜਿਹੇ ਮਰਦ ਬਣ ਗਏ ਸਨ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਲਈ ਸੀ। ਉਨ੍ਹਾਂ ਤੋਂ ਕੁਝ ਮਿੰਟ ਪਹਿਲਾਂ 91 ਸਾਲ ਦੀ ਮਾਰਗਰੇਟ ਕੀਨਨ ਨੇ ਵੀ ਟੀਕਾ ਲਗਵਾਇਆ ਸੀ।

ਇਹ ਵੀ ਪੜ੍ਹੋ : PM ਬੋਰਿਸ ਜਾਨਸਨ ’ਤੇ ਸਾਬਕਾ ਸਲਾਹਕਾਰ ਨੇ ਲਾਇਆ ਵੱਡਾ ਦੋਸ਼ 

ਵੈਕਸੀਨ ਲਗਵਾਉਣਾ ਹੋਵੇਗੀ ਸੱਚੀ ਸ਼ਰਧਾਂਜਲੀ
ਇਕ ਵੈੱਬਸਾਈਟ ਦੀ ਖਬਰ ਅਨੁਸਾਰ ਸ਼ੇਕਸੀਅਰ ਦੇ ਦੋਸਤ ਕੋਵੇਂਟਰੀ ਦੇ ਕੌਂਸਲਰ ਜੇਨੇ ਇਨਸ ਨੇ ਦੱਸਿਆ ਕਿ ਉਨ੍ਹਾਂ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ੇਕਸਪੀਅਰ ਨੂੰ ਕਈ ਗੱਲਾਂ ਲਈ ਜਾਣਿਆ ਜਾਵੇਗਾ, ਜਿਨ੍ਹਾਂ ’ਚੋਂ ਇਹ ਵੀ ਇਕ ਹੈ ਕਿ ਉਨ੍ਹਾਂ ਨੇ ਕੋਰੋਨਾ ਦਾ ਪਹਿਲਾ ਟੀਕਾ ਲਵਾਇਆ ਸੀ। ਉਨ੍ਹਾਂ ਕਿਹਾ ਕਿ ਮੇਰੇ ਦੋਸਤ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਲਗਵਾਉਣ।


Manoj

Content Editor

Related News