'ਡੇਲੀ ਮੇਲ' ਖਿਲਾਫ ਮੁਕੱਦਮਾ ਕਰਨਗੇ ਸ਼ਾਹਬਾਜ਼ ਸ਼ਰੀਫ

07/15/2019 7:27:31 PM

ਇਸਲਾਮਾਬਾਦ— ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਕਿਹਾ ਕਿ ਉਹ ਉਸ ਝੂਠੀ ਤੇ ਗੁਮਰਾਹ ਕਰਨ ਵਾਲੀ ਕਹਾਣੀ ਦੇ ਲਈ ਬ੍ਰਿਟੇਨ ਦੀ ਅਖਬਾਰ ਦੇ ਖਿਲਾਫ ਮੁਕੱਦਮਾ ਕਰਨਗੇ, ਜਿਸ 'ਚ ਉਨ੍ਹਾਂ ਨੂੰ ਬ੍ਰਿਟੇਨ ਦੀ ਵਿਦੇਸ਼ੀ ਸਹਾਇਤਾ ਰਾਸ਼ੀ ਚੋਰੀ ਕਰਨ ਦੇ ਲਈ ਦੋਸ਼ੀ ਦੱਸਿਆ ਗਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਖਬਾਰ 'ਡੇਲੀ ਮੇਲ' 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੇ ਕਰੀਬੀ ਸ਼ਹਿਜ਼ਾਦ ਅਕਬਰ ਦੇ ਇਸ਼ਾਰੇ 'ਤੇ ਕਹਾਣੀ ਪ੍ਰਕਾਸ਼ਿਤ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨਗੇ। ਸ਼ਾਹਬਾਜ਼ ਨੇ ਐਤਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਡੇਲੀ ਮੇਲ ਦੇ ਖਿਲਾਫ ਮੁਕੱਦਮਾ ਦਾਇਰ ਕਰਨ ਦਾ ਫੈਸਲਾ ਲਿਆ ਹੈ। ਇਮਰਾਨ ਖਾਨ ਤੇ ਸ਼ਹਿਜ਼ਾਦ ਅਕਬਰ ਦੀ ਸ਼ਹਿ 'ਤੇ ਝੂਠੀ ਤੇ ਗੁਮਰਾਹ ਕਰਨ ਵਾਲੀ ਕਹਾਣੀ ਪ੍ਰਕਾਸ਼ਿਤ ਕੀਤੀ ਗਈ ਹੈ। ਅਸੀਂ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ।

ਪਾਕਿਸਤਾਨ ਦੀ ਅਖਬਾਰ ਡਾਨ ਦੇ ਮੁਤਾਬਕ 'ਦ ਮੇਲ' ਨੇ ਐਤਵਾਰ ਨੂੰ ਜਾਂਚਕਰਤਾਵਾਂ ਤੇ 'ਇਕ ਗੁਪਤ ਜਾਂਚ ਰਿਪੋਰਟ' ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਨੇ 2005 ਤੋਂ 2012 ਦੇ ਵਿਚਾਲੇ ਜਿਸ ਪੈਸੇ ਨੂੰ ਚੋਰੀ ਕੀਤਾ ਹੈ ਤੇ ਉਹ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ ਦਾ ਸੀ।


Baljit Singh

Content Editor

Related News