ਲਹਿੰਦੇ ਪੰਜਾਬ ਦੀ ਸਰਕਾਰ ਨੇ ਕੀਤੀ ਸ਼ਹਬਾਜ਼ ਦੀ ਰਿਹਾਇਸ਼ ਨੂੰ ਉਪ-ਜੇਲ ਐਲਾਨ ਕਰਨ ਦੀ ਮੰਗ

12/09/2018 10:42:12 PM

ਲਾਹੌਰ— ਪਾਕਿਸਤਾਨ ਦੀ ਪੰਜਾਬ ਸੂਬੇ ਦੀ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਹਬਾਜ਼ ਸ਼ਰੀਫ ਦੀ ਇਸਲਾਮਾਬਾਦ ਸਥਿਤ ਰਿਹਾਇਸ਼ ਨੂੰ ਉਪ-ਜੇਲ ਐਲਾਨ ਕੀਤਾ ਜਾਵੇ।

ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪੰਜ ਅਕਤੂਬਕ ਨੂੰ 1400 ਕਰੋੜ ਰੁਪਏ ਦੇ 'ਆਸ਼ੀਆਨਾ-ਏ-ਇਕਬਾਲ' ਆਵਾਸ ਪਰਿਯੋਜਨਾ ਘੋਟਾਲੇ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹਬਾਜ਼ 'ਤੇ ਇਸ ਯੋਜਨਾ 'ਚ ਇਕ ਸਫਲ ਬੋਲੀ ਲਗਾਉਣ ਵਾਲੇ ਦਾ ਟੈਂਡਰ ਰੱਦ ਕਰਨ ਤੇ ਆਪਣੀ ਪਸੰਦੀਦਾ ਕੰਪਨੀ ਨੂੰ ਠੇਕਾ ਦੇਣ ਦਾ ਦੋਸ਼ ਹੈ। ਰਮਜ਼ਾਨ ਚੀਨੀ ਮਿਲ ਮਾਮਲੇ 'ਚ ਵੀ ਸ਼ਹਬਾਜ਼ ਨੂੰ ਦੋਸ਼ੀ ਬਣਾਇਆ ਗਿਆ ਹੈ। ਸ਼ਹਬਾਜ਼ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਜੂਨ 2013 ਤੋਂ ਮਈ 2018 ਤੱਕ ਆਪਣੀ ਤੀਜਾ ਕਾਰਜਕਾਲ ਪੂਰਾ ਕੀਤਾ ਸੀ।

ਐਕਸਪ੍ਰੈਸ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਸਰਕਾਰ ਨੇ ਅੰਦਰੂਨੀ ਮਾਮਲਿਆਂ ਦੇ ਸਕੱਤਰ ਤੇ ਜ਼ਿਲੇ ਦੇ ਅਧਿਕਾਰੀਆਂ ਨੂੰ ਸੰਪਰਕ ਕਰਕੇ ਕਿਹਾ ਹੈ ਕਿ 10 ਦਸੰਬਰ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਦੀ ਮਿਆਦ ਦੇ ਲਈ ਸ਼ਹਬਾਜ਼ ਦੇ ਘਰ ਨੂੰ ਉਪ-ਜੇਲ ਐਲਾਨ ਕਰ ਦਿੱਤਾ ਜਾਵੇ। ਇਹ ਕਦਮ ਅਜਿਹੇ ਵੇਲੇ 'ਚ ਚੁੱਕਿਆ ਗਿਆ ਹੈ ਜਦੋਂ ਲਾਹੌਰ ਦੀ ਇਕ ਜਵਾਬਦੇਹੀ ਅਦਾਲਤ ਨੇ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਨੇਤਾ ਸ਼ਹਬਾਜ਼ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਆਪਣੀ ਗ੍ਰਿਫਤਾਰੀ ਤੋਂ ਬਾਅਦ ਤੋਂ ਉਨ੍ਹਾਂ ਦੀ ਹਿਰਾਸਤ ਕਈ ਵਾਰ ਵਧਾਈ ਜਾ ਚੁੱਕੀ ਹੈ।


Baljit Singh

Content Editor

Related News