ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਯੂ.ਏ.ਈ. ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
Friday, Dec 18, 2020 - 05:59 PM (IST)
ਇਸਲਾਮਾਬਾਦ/ਦੁਬਈ (ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਅਮੀਰਾਤ (ਯੂ.ਏ.ਈ.) ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਉਹਨਾਂ ਨੇ ਆਪਸੀ ਹਿੱਤਾਂ ਦੇ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ। ਇਸਲਾਮਾਬਾਦ ਵਿਚ ਵਿਦੇਸ਼ ਦਫਤਰ ਨੇ ਇੱਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਦਿ ਐਕਸਪ੍ਰੈਸ ਟ੍ਰਿਬਿਊਨ ਨੇ ਦੱਸਿਆ ਕਿ ਵੀਰਵਾਰ ਨੂੰ ਕੁਰੈਸ਼ੀ ਦੋ ਦਿਨਾਂ ਦੌਰੇ ‘ਤੇ ਦੁਬਈ ਪਹੁੰਚੇ।
Always a pleasure to meet H.H @ABZayed and discuss avenues for deepening 🇵🇰 🇦🇪 relations. The welfare of our 1.6 million strong Diaspora in the UAE was discussed, with the strengthening of our people to people ties a cornerstone of our bilateral relationship. pic.twitter.com/IpzdCTirGs
— Shah Mahmood Qureshi (@SMQureshiPTI) December 17, 2020
ਬਿਆਨ ਵਿਚ ਕਿਹਾ ਗਿਆ ਹੈ ਕਿ ਮੁਲਾਕਾਤ ਦੌਰਾਨ, ਕੁਰੈਸ਼ੀ ਨੇ ਸ਼ੇਖ ਮੁਹੰਮਦ, ਜੋ ਦੁਬਈ ਦੇ ਸ਼ਾਸਕ ਵੀ ਹਨ, ਨਾਲ ਆਪਸੀ ਹਿੱਤਾਂ ਦੇ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ, ਵਿਸ਼ੇਸ਼ ਤੌਰ' ਤੇ ਦੁਵੱਲੇ ਵਪਾਰਕ ਸੰਬੰਧਾਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ 'ਤੇ ਵਿਚਾਰ ਵਟਾਂਦਰੇ ਕੀਤੇ। ਦੋਹਾਂ ਵਿਚਾਲਾ ਖੇਤੀਬਾੜੀ ਦੇ ਖੇਤਰ ਵਿਚ ਹਿੱਸੇਦਾਰੀ ਸੰਬੰਧੀ ਗੱਲਬਾਤ ਹੋਈ।
ਪੜ੍ਹੋ ਇਹ ਅਹਿਮ ਖਬਰ- ਸਾਲ 2021 ਦੀ ਸ਼ੁਰੂਆਤ 'ਚ 5 ਕਰੋੜ ਲੋਕਾਂ ਦੇ ਟੀਕਾਕਰਨ ਦੀ ਤਿਆਰੀ 'ਚ ਚੀਨ
Spoke with H.H @ABZayed on the situation in South Asia, conditions in #IIOJK and discussed peace in Afghanistan. Pakistan appreciates UAE's cooperation during the #COVID19 pandemic. pic.twitter.com/eNeiZOAhdr
— Shah Mahmood Qureshi (@SMQureshiPTI) December 17, 2020
ਉਹਨਾਂ ਨੇ ਕਿਹਾ,"ਵਿਦੇਸ਼ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਵਿਚ ਪਾਕਿਸਤਾਨੀ ਪ੍ਰਵਾਸੀਆਂ ਦੀ ਭਲਾਈ ਨਾਲ ਜੁੜੇ ਮਾਮਲਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।" ਬਿਆਨ ਵਿਚ ਕਿਹਾ ਗਿਆ ਹੈ ਕਿ ਕੁਰੈਸ਼ੀ ਨੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੂੰ ਬੇਨਤੀ ਕੀਤੀ ਕਿ ਯੂ.ਏ.ਈ. ਦੇ ਕਾਰੋਬਾਰੀ ਭਾਈਚਾਰੇ ਨੂੰ ਪਾਕਿਸਤਾਨ ਵਿਚ ਨਿਵੇਸ਼ ਦੇ ਅਵਸਰ ਲੱਭਣ ਲਈ ਉਤਸ਼ਾਹਿਤ ਕੀਤਾ ਜਾਵੇ।ਆਪਣੀ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਵਿਦੇਸ਼ ਮੰਤਰੀ ਦੇ ਪਾਕਿਸਤਾਨੀ ਭਾਈਚਾਰੇ ਨਾਲ ਮੁਲਾਕਾਤ ਕਰਨ ਦੀ ਵਿਵਸਥਾ ਕੀਤੀ ਗਈ ਹੈ।
.@HHShkMohd, in presence of @MaktoumMohammed, receives a message from @ImranKhanPTI, Prime Minister of Pakistan, including greetings to His Highness, & ways to strengthen the friendly relations between both states, during a meeting with the Minister of Foreign Affairs of Pakistan pic.twitter.com/7dEwKURoAM
— Dubai Media Office (@DXBMediaOffice) December 17, 2020
ਨੋਟ - ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਯੂ.ਏ.ਈ. ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।