ਇਸ ਦੇਸ਼ ''ਚ ਬਣੇਗਾ ਗੁਰਦੁਆਰਾ ਸਾਹਿਬ, ਕਿਸਾਨ ਨੇ ਦਾਨ ਕੀਤੀ ਜ਼ਮੀਨ

09/29/2016 12:35:15 PM

ਕੈਲੀਫੋਰਨੀਆ— ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਯੁਬਾ ਸ਼ਹਿਰ ਵਿਚ ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ'' ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਇੱਥੇ ਦੇ ਯੁਬਾ ਸ਼ਹਿਰ ਵਿਚ ਪਹਿਲਾ ਅਜਿਹੇ ਗੁਰਦੁਆਰਾ ਸਾਹਿਬ ਨੂੰ ਖੋਲ੍ਹਿਆ ਜਾਵੇਗਾ ਜਿਸ ਦੀ ਦੇਖ-ਰੇਖ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਜਾਵੇਗੀ। 

ਜਾਣਕਾਰੀ ਮੁਤਾਬਕ ਅਮਰੀਕਾ ਦਾ ਯੁਬਾ ਸ਼ਹਿਰ ਜੋ ਆੜੂਆਂ ਦੀ ਖੇਤੀ ਲਈ ਬਹੁਤ ਮਸ਼ਹੂਰ ਹੈ, ਉੱਥੋਂ ਦੇ ਇਕ ਕਿਸਾਨ ਦੀਦਾਰ ਸਿੰਘ ਬੈਂਸ ਨੇ ਇਸ ਪ੍ਰਾਜੈਕਟ ਲਈ ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ'' ਨੂੰ 14 ਏਕੜ ਦੀ ਜ਼ਮੀਨ ਦਾਨ ਦਿੱਤੀ ਹੈ। ਉਂਝ ਤਾਂ ਅਮਰੀਕਾ ਵਿਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਹਨ ਪਰ ਅਮਰੀਕਾ ਵਿਚ ਰਹਿ ਰਹੇ ਭਾਰਤੀ-ਅਮਰੀਕੀ ਲੋਕਾਂ ਨੇ ਗੁਰਦੁਆਰਾ ਸਾਹਿਬ ਦੀ ਮੰਗ ਕੀਤੀ ਸੀ ਜਿਸਦੇ ਚਲਦਿਆਂ ਇਹ ਕਦਮ ਚੁੱਕਿਆ ਗਿਆ।

Related News