ਦੁਨੀਆ ਦੇ ਇਸ ਦੇਸ਼ ''ਚ ਸਭ ਤੋਂ ਵੱਧ ਟੀਕਾਕਰਨ, ਫਿਰ ਵੀ ਕੋਰੋਨਾ ਮਾਮਲੇ ਭਾਰਤ ਨਾਲੋਂ ਵੱਧ
Sunday, May 09, 2021 - 09:55 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਹਿੰਦ ਮਹਾਸਾਗਰ ਵਿਚ ਸਥਿਤ ਟਾਪੂ ਦੇਸ਼ ਸੇਸ਼ੇਲਜ਼ ਨੇ ਮਾਰਚ ਵਿਚ ਆਪਣੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਸੀ। ਸੇਸ਼ੇਲਜ਼ ਟੂਰਿਜ਼ਮ ਉਦਯੋਗ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਟਾਪੂ ਸਮੂਹ ਨੇ ਲੱਗਭਗ 100,000 ਦੀ ਆਬਾਦੀ ਨੂੰ ਟੀਕਾ ਲਗਾਉਣ ਲਈ ਇਕ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਅਤੇ ਜਲਦ ਹੀ ਦੁਨੀਆ ਦਾ ਸਭ ਤੋਂ ਜ਼ਿਆਦਾ ਟੀਕਾਕਰਨ ਕਰਨ ਵਾਲਾ ਦੇਸ਼ ਬਣ ਗਿਆ।
ਸੇਸ਼ਲਜ਼ ਨੇ ਸੰਯੁਕਤ ਅਰਬ ਅਮੀਰਾਤ ਤੋਂ ਦਾਨ ਦੇ ਤੌਰ 'ਤੇ ਚੀਨ ਦੇ ਸਿਨੋਫਾਰਮ ਟੀਕਿਆਂ ਦੀ ਵਰਤੋਂ ਕਰ ਕੇ ਕੋਰੋਨਾ ਵਾਇਰਸ ਖ਼ਿਲਾਫ਼ ਆਪਣੀ ਆਬਾਦੀ ਦਾ ਟੀਕਾਕਰਨ ਸ਼ੁਰੂ ਕੀਤਾ।ਬਾਅਦ ਵਿਚ ਸੇਸ਼ੇਲਜ਼ ਨੇ ਕੋਵੀਸ਼ੀਲਡ ਟੀਕੇ ਦੀ ਵਰਤੋਂ ਕੀਤੀ ਜੋ ਕਿ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਵੱਲੋਂ ਬਣਾਏ ਐਸਟ੍ਰਾਜ਼ੈਨੇਕਾ ਦੇ ਟੀਕਾਕਰਨ ਦਾ ਇਕ ਐਡੀਸ਼ਨ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਇਕ ਪੰਜਾਬੀ ਜੋੜੇ ਦੀ ਲੜਾਈ ਦੌਰਾਨ ਬਰਨਾਲਾ ਦੇ ਹਰਮਨਜੋਤ ਸਿੰਘ ਭੱਠਲ ਦੀ ਮੌਤ
60 ਫੀਸਦੀ ਤੋਂ ਵੱਧ ਆਬਾਦੀ ਦਾ ਹੋ ਚੁੱਕਿਆ ਟੀਕਾਕਰਨ
ਤਾਜ਼ਾ ਅੰਕੜਿਆਂ ਮੁਤਾਬਕ ਸੇਸ਼ੇਲਜ਼ ਦੀ 60 ਫੀਸਦੀ ਤੋਂ ਵੱਧ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਤੇ ਲੱਗਭਗ 70 ਫੀਸਦੀ ਨੂੰ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਦਿੱਤੀ ਗਈ ਹੈ। ਪੂਰੀ ਤਰ੍ਹਾਂ ਨਾਲ ਟੀਕਾਕਰਨ ਆਬਾਦੀ ਦਾ ਫੀਸਦ ਇਜ਼ਰਾਈਲ ਅਤੇ ਯੂਨਾਈਟਿਡ ਕਿੰਗਡਮ ਜਿਹੇ ਹੋਰ ਵੈਕਸੀਨ ਦਿੱਗਜ਼ਾਂ ਦੀ ਤੁਲਨਾ ਵਿਚ ਵੱਧ ਹੈ। ਇਹਨਾਂ ਪ੍ਰਭਾਵਸ਼ਾਲੀ ਟੀਕਾਕਰਨ ਦੇ ਅੰਕੜਿਆਂ ਦੇ ਬਾਵਜੂਦ ਇਸ ਹਫ਼ਤੇ ਸੇਸ਼ੇਲਜ਼ ਵਿਚ ਸਭ ਤੋਂ ਵੱਧ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ, ਜੋ ਭਾਰਤ ਤੋਂ ਵੀ ਬਦਤਰ ਹਨ, ਜਿੱਥੇ ਆਬਾਦੀ ਦੇ 3 ਫੀਸਦੀ ਦਾ ਵੀ ਪੂਰੀ ਤਰ੍ਹਾਂ ਨਾਲ ਟੀਕਾਕਰਨ ਨਹੀਂ ਹੋਇਆ ਹੈ।
ਅਵਰ ਵਰਲਡ ਇਨ ਡਾਟਾ ਮੁਤਾਬਕ, ਸੇਸ਼ੇਲਜ਼ ਵਿਚ ਪ੍ਰਤੀ ਵਿਅਕਤੀ ਰੋਜ਼ਾਨਾ ਨਵੇਂ ਕੋਵਿਡ-19 ਮਾਮਲਿਆ ਦੀ ਨਵੀਂ 7 ਦਿਨ ਦੀ ਔਸਤ ਭਾਰਤ ਦੀ ਤੁਲਨਾ ਵਿਚ ਦੁੱਗਣੇ ਨਾਲੋਂ ਵੱਧ ਹੈ। ਸੇਸ਼ੇਲਜ਼ ਵਿਚ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਲੱਗਭਗ 7000 ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਪਰ ਇਹ 100,000 ਤੋਂ ਘੱਟ ਆਬਾਦੀ ਵਾਲੇ ਦੇਸ਼ ਲਈ ਇਕ ਵੱਡੀ ਗੱਲ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਸੇਸ਼ੇਲਜ਼ ਨੇ ਇਨਫੈਕਸ਼ਨ ਨੂੰ ਰੋਕਣ ਲਈ ਦੋ ਹਫ਼ਤੇ ਸਕੂਲਾਂ ਨੂੰ ਬੰਦ ਕਰਨ ਅਤੇ ਖੇਡ ਮੁਕਾਬਲਿਆਂ ਨੂੰ ਰੱਦ ਕਰਨ ਸਮੇਤ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ ਹੈ। ਵੈਕਸੀਨ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਮਾਹਰ ਕੀ ਕਹਿੰਦੇ ਹਨ ਇਸ ਲਈ ਸੇਸ਼ੇਲਜ਼ ਵਿਚ ਸਥਿਤੀ ਨੂੰ ਕਰੀਬ ਨਾਲ ਦੇਖਿਆ ਜਾ ਰਿਹਾ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਨਵੇਂ ਮਾਮਲਿਆਂ ਵਿਚ ਵਾਧੇ ਦੀ ਪੁਸ਼ਟੀ ਹੋ ਸਕਦੀ ਹੈ ਕਿ ਦੇਸ਼ ਵਿਚ ਵਰਤੇ ਜਾਣ ਵਾਲੇ ਕੋਵਿਡ-19 ਟੀਕੇ ਤੁਲਨਾਤਮਕ ਤੌਰ 'ਤੇ ਘੱਟ ਪ੍ਰਭਾਵਸ਼ੀਲਤਾ ਵਾਲੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।