ਜਹਾਜ਼ਾਂ ''ਚ ਵੀ ਹੁੰਦੈ ਜਿਣਸੀ ਸ਼ੋਸ਼ਣ, ਮਹਿਲਾ ਕਰਮਚਾਰੀਆਂ ਨੇ ਚੁੱਕੀ ਆਵਾਜ਼

12/09/2018 2:55:38 PM

ਹਾਂਗਕਾਂਗ(ਏਜੰਸੀ)— ਹਾਂਗਕਾਂਗ ਦੇ ਜਹਾਜ਼ਾਂ ਦੀਆਂ ਮਹਿਲਾ ਪਾਇਲਟਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। 'ਮੀਟੂ' ਅੰਦੋਲਨ 'ਚ ਇਨ੍ਹਾਂ ਵਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਹਾਂਗਕਾਂਗ ਦੀ ਇਕ ਪਾਇਲਟ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਸਿਰਫ ਯਾਤਰੀ ਪ੍ਰੇਸ਼ਾਨ ਕਰਦੇ ਹਨ ਸਗੋਂ ਕਰਮਚਾਰੀ ਵੀ ਇਸ 'ਚ ਪਿੱਛੇ ਨਹੀਂ ਹਨ।

ਉਨ੍ਹਾਂ ਕਿਹਾ ਕਿ ਏਅਰ ਲਾਈਨਾਂ ਨੇ ਸਹੀ ਦਿਸ਼ਾ 'ਚ ਕੁਝ ਕਦਮ ਚੁੱਕੇ ਹਨ ਪਰ ਉਹ ਅਜੇ ਵੀ 'ਮੀਟੂ' ਦੇ ਦੌਰ 'ਚ ਮਹੱਤਵਪੂਰਣ ਕਦਮ ਚੁੱਕਣ 'ਤੇ ਪਿੱਛੇ ਹਨ। ਹਾਂਗਕਾਂਗ ਕੈਬਿਨ ਅਟੈਂਡੈਂਟ ਯੂਨੀਅਨ ਦੀ ਅਗਵਾਈ ਕਰਨ ਵਾਲੀ ਵੇਨਸ ਫੰਗ ਨੇ ਕਿਹਾ ਕਿ ਏਅਰ ਲਾਈਨਾਂ ਨੂੰ ਆਪਣੇ ਕਰਮਚਾਰੀਆਂ ਨੂੰ ਪੀੜਤ ਹੋਣ ਤੋਂ ਬਚਣ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਹੈ। ਫੰਗ ਦਾ ਕਹਿਣਾ ਹੈ ਕਿ ਆਪਣੇ ਦੁਖੀ ਅਨੁਭਵਾਂ ਦੇ ਕਾਰਨ ਉਹ ਯੂਨੀਅਨ 'ਚ ਸ਼ਾਮਲ ਹੋਈ। ਫੰਗ ਨੇ ਦੱਸਿਆ ਕਿ ਇਕ ਪਾਇਲਟ ਨੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਸੀ, ਜਦ ਉਹ ਇਸ ਨੌਕਰੀ 'ਚ ਨਵੀਂ ਸੀ। ਉਸ ਦਾ ਕਹਿਣਾ ਹੈ ਕਿ ਘਟਨਾ ਸਮੇਂ ਕੈਬਿਨ ਪ੍ਰਬੰਧਕ ਨੇ ਮਾਮਲੇ 'ਚ ਦਖਲ ਦੇਣ ਦੀ ਥਾਂ ਉਸ ਨੂੰ ਹੀ ਧਮਕੀ ਦੇ ਦਿੱਤੀ ਸੀ। ਉਹ ਹੁਣ ਇਕ ਯੂਰਪੀ ਏਅਰਲਾਈਨ 'ਚ ਕੰਮ ਕਰਦੀ ਹੈ। ਅਜਿਹੀ ਸਥਿਤੀ ਨੂੰ ਬਦਲਣ ਦੀ ਮੰਗ ਪੂਰੀ ਦੁਨੀਆ 'ਚ ਵਧ ਰਹੀ ਹੈ।


Related News