ਅਮਰੀਕਾ ਦੇ ਇੱਕ ਕੈਥੋਲਿਕ ਸਕੂਲ 'ਤੇ ਲੱਗਾ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼

Thursday, May 19, 2022 - 10:08 AM (IST)

ਅਮਰੀਕਾ ਦੇ ਇੱਕ ਕੈਥੋਲਿਕ ਸਕੂਲ 'ਤੇ ਲੱਗਾ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼

ਓਕਲਾਹੋਮਾ (ਏਜੰਸੀ)- ਓਕਲਾਹੋਮਾ ਸ਼ਹਿਰ ਦੇ 'ਮਾਉਂਟ ਸੇਂਟ ਮੈਰੀਜ ਕੈਥੋਲਿਕ ਹਾਈ ਸਕੂਲ' (ਐੱਮ.ਐੱਸ.ਐੱਮ.) ਦੇ ਕਈ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਅਤੇ 6 ਨਾਬਾਲਗ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ 'ਤੇ "ਬਲਾਤਕਾਰ ਨੂੰ ਉਤਸ਼ਾਹਿਤ ਕਰਨ" ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਸੋਮਵਾਰ ਨੂੰ ਮੁਕੱਦਮਾ ਦਰਜ ਕੀਤਾ ਗਿਆ। ਇਹ ਮੁਕੱਦਮਾ ਸਕੂਲ ਦੇ 10 ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਅਤੇ 6 ਵਿਦਿਆਰਥੀਆਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਵੱਲੋਂ ਦਾਇਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਲਈ ਕੁੜੀ ਨੇ ਲਾਈ ਜੰਗਲ ਨੂੰ ਅੱਗ, ਕਿਹਾ- 'ਜਿੱਥੇ ਵੀ ਜਾਂਦੀ ਹਾਂ, ਅੱਗ ਲਗਾ ਦਿੰਦੀ ਹਾਂ'

ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਕੂਲ ਪ੍ਰਬੰਧਕਾਂ ਨੂੰ 2011 ਤੋਂ ਪਤਾ ਸੀ ਕਿ ਵਿਦਿਆਰਥਣਾਂ ਨਾਲ ਹੋਰ ਵਿਦਿਆਰਥੀਆਂ, ਅਧਿਆਪਕਾਂ ਅਤੇ ਕੋਚਾਂ ਵੱਲੋਂ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ। ਮੁਕੱਦਮੇ ਵਿੱਚ ਕਿਹਾ ਗਿਆ, 'ਐੱਮ.ਐੱਸ.ਐੱਮ. ਨੇ ਬਲਾਤਕਾਰ ਨੂੰ ਉਤਸ਼ਾਹਤ ਕੀਤ…।' ਇਸ ਵਿੱਚ ਦਾਅਵਾ ਕੀਤਾ ਗਿਆ, 'ਐੱਮ.ਐੱਸ.ਐੱਮ. ਨੇ ਬਲਾਤਕਾਰ ਅਤੇ ਜਿਨਸੀ ਸੋਸ਼ਨ ਨੂੰ ਰੋਕਣ ਜਾਂ ਉਸ ਦੀ ਸ਼ਿਕਾਇਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ…ਸਗੋਂ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਅਤੇ ਕੁੜੀਆਂ ਨਾਲ ਦੁਰਵਿਵਹਾਰ ਕੀਤਾ।' ਮਾਊਂਟ ਸੇਂਟ ਮੈਰੀ ਦੀ ਪ੍ਰਿੰਸੀਪਲ ਲੌਰਾ ਕੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮੁਕੱਦਮੇ ਬਾਰੇ ਜਾਣੂ ਹਨ, ਪਰ ਇਸ ਮਾਮਲੇ 'ਤੇ ਉਹ ਅਜੇ ਕੋਈ ਟਿੱਪਣੀ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News