ਸਵੇਜ਼ ਨਹਿਰ ''ਚ ਫਸਿਆ ਕੰਟੇਨਰ ਜਹਾਜ਼ ਨਿਕਲਣ ਮਗਰੋਂ ਖੁੱਲ੍ਹਿਆ ਜਲਮਾਰਗ, ਕਰੂ ਮੈਂਬਰਾਂ ''ਤੇ ਹੋ ਸਕਦੀ ਹੈ ਕਾਰਵਾਈ

Tuesday, Mar 30, 2021 - 06:11 PM (IST)

ਸਵੇਜ਼ ਨਹਿਰ ''ਚ ਫਸਿਆ ਕੰਟੇਨਰ ਜਹਾਜ਼ ਨਿਕਲਣ ਮਗਰੋਂ ਖੁੱਲ੍ਹਿਆ ਜਲਮਾਰਗ, ਕਰੂ ਮੈਂਬਰਾਂ ''ਤੇ ਹੋ ਸਕਦੀ ਹੈ ਕਾਰਵਾਈ

ਇੰਟਰਨੈਸ਼ਨਲ ਡੈਸਕ (ਬਿਊਰੋ): ਮਿਸਰ ਦੀ ਸਵੇਜ਼ ਨਹਿਰ ਵਿਚ ਲੱਗਭਗ ਇਕ ਹਫ਼ਤੇ ਤੋਂ ਫਸੇ ਵੱਡੇ ਕਾਰਗੋ ਜਹਾਜ਼ ਨੂੰ ਅਖੀਰ ਸੋਮਵਾਰ ਨੂੰ ਕੱਢ ਲਿਆ ਗਿਆ, ਜਿਸ ਮਗਰੋਂ ਵਿਸ਼ਵ ਦੇ ਅਹਿਮ ਜਲਮਾਰਗਾਂ ਵਿਚੋਂ ਇਕ 'ਤੇ ਆਇਆ ਸੰਕਟ ਖ਼ਤਮ ਹੋ ਗਿਆ। ਜਹਾਜ਼ ਦੇ ਫਸੇ ਹੋਣ ਕਾਰਨ ਸਮੁੰਦਰੀ ਆਵਾਜਾਈ ਵਿਚ ਰੋਜ਼ਾਨਾ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਸੀ। ਰੇਤਲੇ ਕਿਨਾਰੇ 'ਤੇ ਅਟਕੇ ਸਮੁੰਦਰੀ ਜ਼ਹਾਜ਼ 'ਏਵਰ ਗਵੇਨ' ਜਿਸ ਨੇ 23 ਮਾਰਚ ਤੋਂ ਸਵੇਜ਼ ਨਹਿਰ ਦੇ ਰਸਤੇ ਨੂੰ ਬਲਾਕ ਕਰ ਦਿੱਤਾ ਸੀ, ਸੋਮਵਾਰ ਨੂੰ ਟੱਗ ਕਿਸ਼ਤੀਆਂ ਦੀ ਮਦਦ ਨਾਲ ਮੁਕਤ ਹੋ ਗਿਆ। ਵਿਸ਼ਲੇਸ਼ਕਾਂ ਦਾ ਮੰਨਣਾ ਹੈਕਿ ਰੁਕੇ ਹੋਏ ਸਾਰੇ ਜਹਾਜ਼ਾਂ ਨੂੰ ਕੱਡਣ ਵਿਚ 10 ਦਿਨ ਦਾ ਸਮਾਂ ਲੱਗ ਸਕਦਾ ਹੈ।

ਜਹਾਜ਼ ਨੂੰ ਕੱਢਣ ਲਈ 'ਬੋਸਕਾਲਿਸ' ਕੰਪਨੀ ਦੀ ਮਦਦ ਲਈ ਗਈ। ਕੰਪਨੀ ਦੇ ਸੀ.ਈ.ਓ. ਪੀਟਰ ਬਰਡੋਸਕੀ ਨੇ ਕਿਹਾ,''ਅਸੀਂ ਉਸ ਨੂੰ ਕੱਢ ਲਿਆ। ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਮਾਹਰਾਂ ਦੇ ਦਲ ਨੇ ਸਵੇਜ਼ ਨਹਿਰ ਅਥਾਰਿਟੀ ਦੇ ਸਹਿਯੋਗ ਨਾਲ ਏਵਰ ਗਿਵੇਨ ਨੂੰ ਸਫਲਤਾਪੂਰਵਕ ਪਾਣੀ ਵਿਚ ਮੁੜ ਲਿਆਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਬਾਅਦ ਸਵੇਜ਼ ਨਹਿਰ ਵਿਚ ਆਵਾਜਾਈ ਬਹਾਲ ਹੋ ਗਈ।'' ਸਵੇਜ਼ ਨਹਿਰ ਅਥਾਰਿਟੀ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਓਸਾਮਾ ਰਬੇਈ ਨੇ ਕਿਹਾ ਕਿ ਨਹਿਰ ਵਿਚ ਸਥਾਨਕ ਸਮੇਂ ਮੁਤਾਬਕ ਸ਼ਾਮ 6 ਵਜੇ ਆਵਾਜਾਈ ਬਹਾਲ ਹੋਈ। ਉਹਨਾਂ ਨੇ ਕਿਹਾ ਕਿ ਮੰਗਲਵਾਰ ਸਵੇਰੇ 420 ਵਿਚੋਂ 113 ਜਹਾਜ਼ਾਂ ਨੂੰ ਕੱਢ ਲਿਆ ਜਾਵੇਗਾ ਜੋ ਏਵਰ ਗਿਵੇਨ ਦੇ ਫਸਣ ਕਾਰਨ ਰੁਕੇ ਹੋਏ ਸਨ।

ਇਸ ਤੋਂ ਬਾਅਦ ਹੁਣ 25 ਭਾਰਤੀਆਂ ਦੇ ਇਸ ਚਾਲਕ ਦਲ ਲਈ ਵੱਡੀ ਚਿੰਤਾ ਇਹ ਹੈ ਕਿ ਸਵੇਜ਼ ਨਹਿਰ ਅਥਾਰਿਟੀ ਉਨ੍ਹਾਂ ਨਾਲ ਕਿਵੇਂ ਨਜਿੱਠੇਗੀ। ਦੋਵੇਂ ਭਾਰਤੀ ਅਧਿਕਾਰੀ ਅਤੇ ਸਮੁੰਦਰੀ ਜਹਾਜ਼ਾਂ ਦੀਆਂ ਸੰਸਥਾਵਾਂ ਕਾਨੂੰਨੀ ਨੁਕਤਿਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦਾ ਚਾਲਕ ਦਲ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।ਆਵਾਜਾਈ ਦੇ ਵਪਾਰ ਦੇ ਅੰਦਰਲੇ ਸੂਤਰਾਂ ਅਨੁਸਾਰ, ਬਹੁਤ ਸਾਰੀਆਂ ਸੰਭਾਵਨਾਵਾਂ ਵਿਚੋਂ ਇਕ ਇਹ ਹੈ ਕਿ ਕਪਤਾਨ ਅਤੇ ਚਾਲਕ ਦਲ ਦੇ ਵਿਚਕਾਰ ਵਾਧੂ ਯਾਤਰਾ ਕਰਨ 'ਤੇ ਰੋਕ ਲਗਾਈ ਜਾ ਸਕਦੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਪੂਰੀ ਹੋਣ ਤਕ ਉਹਨਾਂ ਨੂੰ ਘਰੇਲੂ ਨਜ਼ਰਬੰਦੀ ਵਿਚ ਰੱਖਿਆ ਜਾ ਸਕਦਾ ਹੈ। ਇਸ ਦੇ ਬਾਵਜੂਦ ਸਮੁੰਦਰੀ ਜਹਾਜ਼ ਦੇ ਪ੍ਰਸ਼ਾਸਨ ਨੇ ਕੁਝ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਪਰਿਭਾਸ਼ਿਤ ਨਹੀਂ ਕੀਤਾ ਹੈ ਜਿਹਨਾਂ ਵਿਚੋਂ ਚਾਲਕ ਦਲ ਨੂੰ ਲੰਘਣਾ ਪੈ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ-  ਚੀਨੀ ਡਿਪਲੋਮੈਟ ਨੇ ਕੈਨੇਡਾ ਦੇ ਪੀ.ਐੱਮ. ਲਈ ਵਰਤੇ ਇਤਰਾਜ਼ਯੋਗ ਸ਼ਬਦ, ਕੀਤਾ ਇਹ ਟਵੀਟ

ਨੈਸ਼ਨਲ ਸ਼ਿਪਿੰਗ ਬੋਰਡ (ਐਨ.ਐਸ.ਬੀ.) ਦੇ ਮੈਂਬਰ, ਕਪਤਾਨ ਸੰਜੇ ਪਰਾਸ਼ਰ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ,“ਪਹਿਲਾਂ ਇਹ ਪਤਾ ਲਗਾਉਣਾ ਪਵੇਗਾ ਕਿ ਵਿਸ਼ਾਲ ਸਮੁੰਦਰੀ ਜਹਾਜ਼ ਕਿਵੇਂ ਫਸਿਆ ਸੀ। ਜਹਾਜ਼ ਦੇ ਸਫਰ ਦੇ ਡਾਟਾ ਰਿਕਾਰਡਰ ਵਿਚ ਗੱਲਬਾਤ ਨੂੰ ਸੁਣ ਕੇ ਤੱਥਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਇਸ ਹਾਦਸੇ ਦੇ ਪਿੱਛੇ ਦੇ ਕਾਰਨ ਨੂੰ ਸਮਝਿਆ ਜਾਵੇਗਾ। 'ਏਵਰ ਗਿਵੇਨ' ਜਹਾਜ਼ ਦੇ ਫਸਣ ਦੇ ਨਤੀਜੇ ਵਜੋਂ 350 ਤੋਂ ਵਧੇਰੇ ਸਮੁੰਦਰੀ ਜਹਾਜ਼ ਜਿਹਨਾਂ ਵਿਚ ਪਸ਼ੂਆਂ, ਕਪੜਿਆਂ ਤੋਂ ਲੈ ਕੇ ਕੱਚੇ ਤੇਲ ਅਤੇ ਫਰਨੀਚਰ ਤਕ ਹਰ ਹਿੱਸੇ ਨੂੰ ਲੈ ਕੇ ਦੋਵੇਂ ਪਾਸੇ ਫਸ ਗਏ ਸਨ। 

ਹਾਲਾਂਕਿ ਬਰਹਾਰਡ ਸ਼ੁਲਟ ਜਹਾਜ਼ ਪ੍ਰਬੰਧਨ (ਬੀ.ਐਸ.ਐਸ.ਐਮ.) ਨੇ 25 ਭਾਰਤੀ ਸਮੁੰਦਰੀ ਮਲਾਹਾਂ ਦੇ ਨਾਮ ਜ਼ਾਹਰ ਨਹੀਂ ਕੀਤੇ। ਉਹਨਾਂ ਨੇ ਕਿਹਾ,“ਚਾਲਕ ਦਲ ਦੇ ਸਾਰੇ 25 ਮੈਂਬਰ ਸੁਰੱਖਿਅਤ ਹਨ। ਉਹ ਸਮੁੰਦਰੀ ਜਹਾਜ਼ ਨੂੰ ਚਲਾਉਣ ਲਈ ਸ਼ਾਮਲ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮਾਸਟਰ ਅਤੇ ਚਾਲਕ ਦਲ ਦੀ ਸਖ਼ਤ ਮਿਹਨਤ ਅਤੇ ਅਣਥੱਕ ਪੇਸ਼ੇਵਰਤਾ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ।” ਉੱਧਰ 'ਐੱਨ.ਯੂ.ਐੱਸ.ਆਈ' ਨੇ ਬੋਰਡ 'ਏਵਰ ਗਿਵੇਨ' ’ਤੇ ਸਾਰੇ ਭਾਰਤੀ ਸਮੁੰਦਰੀ ਮਾਲਕਾਂ ਨਾਲ ਇਕਜੁਟਤਾ ਦਾ ਵਾਅਦਾ ਕੀਤਾ ਹੈ। NUSI ਦੇ ਮੁੱਢਲੇ ਸਕੱਤਰ ਅਬਦੁੱਗਨੀ ਸੇਰੰਗ ਨੇ ਟਵੀਟ ਕੀਤਾ ਕਿ ਮੈਂ ਉਨ੍ਹਾਂ ਦੇ ਸੰਪਰਕ ਵਿਚ ਹਾਂ। ਸਾਰੇ ਮੈਂਬਰ ਠੀਕ ਹਨ ਪਰ ਤਣਾਅ ਵਿਚ ਹਨ। ਉਹ ਇਕੱਲੇ ਨਹੀਂ ਹਨ ਅਤੇ ਜਦੋਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇਗੀ ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ।”

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News