ਬੰਬ ਦੀ ਧਮਕੀ ਤੋਂ ਬਾਅਦ ਉੱਤਰੀ ਓਨਟਾਰੀਓ ਦੇ ਕਈ ਸਕੂਲ ਬੰਦ

11/02/2023 12:17:51 PM

ਇੰਟਰਨੈਸ਼ਨਲ ਡੈਸਕ– ਟਿਮਿਨਸ ਸਮੇਤ ਉੱਤਰੀ ਓਨਟਾਰੀਓ ’ਚ ਟੈਮਾਗਾਮੀ ਤੋਂ ਹਰਸਟ ਤੱਕ ਸਕੂਲ ਬੋਰਡਾਂ ਨੇ ਬੰਬ ਦੀਆਂ ਧਮਕੀਆਂ ਤੋਂ ਬਾਅਦ ਬੁੱਧਵਾਰ ਨੂੰ ਸਕੂਲ ਬੰਦ ਕਰ ਦਿੱਤੇ। ਉੱਤਰ-ਪੱਛਮੀ ਓਨਟਾਰੀਓ ਦੇ ਕੁਝ ਸਕੂਲ ਵੀ ਬੰਦ ਹੋ ਗਏ ਹਨ।

ਓ. ਪੀ. ਪੀ. ਨੇ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਧਮਕੀਆਂ ਤੋਂ ਬਾਅਦ ਅਸਲ ਵਿਸਫੋਟਕ ਯੰਤਰਾਂ ਦਾ ਕੋਈ ਸਬੂਤ ਨਹੀਂ ਹੈ। ਪੁਲਸ ਨੇ ਕਿਹਾ, ‘‘ਸਾਵਧਾਨੀ ਵਜੋਂ ਨਿਸ਼ਾਨਾ ਬਣਾਏ ਗਏ ਜ਼ਿਆਦਾਤਰ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਹੈ। ਮਾਪਿਆਂ ਨੂੰ ਵਧੇਰੇ ਜਾਣਕਾਰੀ ਲਈ ਆਪਣੇ ਸਕੂਲਾਂ ਜਾਂ ਸਕੂਲ ਬੋਰਡਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।’’

ਫੋਰਸ ਲਈ ਮੀਡੀਆ ਸਬੰਧਾਂ ਦੇ ਕਾਰਜਕਾਰੀ ਮੈਨੇਜਰ ਬਿਲ ਡਿਕਸਨ ਨੇ ਕਿਹਾ ਕਿ ਅੱਜ ਸਵੇਰੇ ਪੁਲਸ ਨੂੰ ਉੱਤਰੀ ਓਨਟਾਰੀਓ ’ਚ ਸਕੂਲਾਂ ਦੇ ਖ਼ਿਲਾਫ਼ ਧਮਕੀਆਂ ਬਾਰੇ ਸੂਚਿਤ ਕੀਤਾ ਗਿਆ ਸੀ। ਬਾਅਦ ’ਚ ਪੁਲਸ ਨੂੰ ਪੂਰਬੀ ਓਨਟਾਰੀਓ ਦੇ ਸਕੂਲਾਂ ਬਾਰੇ ਪਤਾ ਲੱਗਾ, ਜਿਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ। ਉਨ੍ਹਾਂ ਕਿਹਾ ਕਿ ਇਥੇ ਕੋਈ ਉਪਕਰਣ ਨਹੀਂ ਮਿਲੇ ਹਨ ਤੇ ਇਸ ਨੂੰ ਜਾਇਜ਼ ਮੰਨਣ ਦਾ ਕੋਈ ਕਾਰਨ ਨਹੀਂ ਹੈ। ਡਿਕਸਨ ਨੇ ਇਹ ਵੀ ਕਿਹਾ ਕਿ ਪੈਸਿਆਂ ਦੀ ਮੰਗ ਕਰਨ ਲਈ ਸਕੂਲ ਬੋਰਡਾਂ ਨੂੰ ਧਮਕੀਆਂ ਇਲੈਕਟ੍ਰਾਨਿਕ ਤਰੀਕੇ ਨਾਲ ਭੇਜੀਆਂ ਗਈਆਂ ਸਨ।

ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

ਓ. ਪੀ. ਪੀ. ਦੀ ਸਾਈਬਰ ਕ੍ਰਾਈਮ ਟੀਮ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਕੋਈ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਜਾਪਦਾ ਹੈ।

ਸੀ. ਬੀ. ਸੀ. ਨਿਊਜ਼ ਨੂੰ ਦਿੱਤੇ ਇਕ ਬਿਆਨ ’ਚ ਡਿਸਟ੍ਰਿਕਟ ਸਕੂਲ ਬੋਰਡ ਓਨਟਾਰੀਓ ਨਾਰਥ ਈਸਟ ਨੇ ਕਿਹਾ ਕਿ ਓ. ਪੀ. ਪੀ. ਨੇ ਆਪਣੇ ਸਕੂਲਾਂ ਨੂੰ ਵੀਰਵਾਰ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਉਨ੍ਹਾਂ ਬਿਆਨ ’ਚ ਕਿਹਾ, ‘‘ਸਾਡੇ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਸਾਡੀ ਤਰਜੀਹ ਹੈ। ਡਿਸਟ੍ਰਿਕਟ ਸਕੂਲ ਬੋਰਡ ਓਨਟਾਰੀਓ ਨੌਰਥ ਈਸਟ (DSB1) ਨੇ ਅੱਜ ਸਾਡੇ ਭਾਈਚਾਰਿਆਂ ’ਚ ਸੁਰੱਖਿਆ ਚਿੰਤਾ ਦੇ ਕਾਰਨ ਆਪਣੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News