ਜਵਾਲਾਮੁਖੀ ਫਟਣ ਕਾਰਨ ਕਈ ਘਰ ਸੜ ਕੇ ਸੁਆਹ, 9 ਲੋਕਾਂ ਦੀ ਗਈ ਜਾਨ

Monday, Nov 04, 2024 - 10:33 AM (IST)

ਮੌਮੇਰੇ (ਏਜੰਸੀ): ਇੰਡੋਨੇਸ਼ੀਆ ਦੇ ਫਲੋਰਸ ਟਾਪੂ ‘ਤੇ ਜਵਾਲਾਮੁਖੀ ਫਟਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਪਿਛਲੇ ਹਫ਼ਤੇ ਹੋਏ ਜਵਾਲਾਮੁਖੀ ਵਿਸਫੋਟਾਂ ਤੋਂ ਬਾਅਦ ਸੋਮਵਾਰ ਨੂੰ ਮਾਊਂਟ ਲੇਵੋਟੋਬੀ ਲਾਕੀ ਲਾਕੀ ਲਈ ਖਤਰੇ ਦੇ ਪੱਧਰ ਅਤੇ ਖਤਰੇ ਦੇ ਖੇਤਰ ਦਾ ਆਕਾਰ ਵਧਾ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਮੈਕਸੀਕੋ ਬਾਰਡਰ 'ਤੇ ਮਿਲਣ ਲਈ ਪਹੁੰਚੇ ਲਗਭਗ 200 ਵਿਛੜੇ ਪਰਿਵਾਰ

ਦੇਸ਼ ਦੀ ਜੁਆਲਾਮੁਖੀ ਏਜੰਸੀ ਨੇ ਜਵਾਲਾਮੁਖੀ ਫਟਣ ਦੇ ਬਾਅਦ ਤੋਂ ਅਲਰਟ ਪੱਧਰ ਨੂੰ ਉੱਚੇ ਪੱਧਰ ਤੱਕ ਵਧਾ ਦਿੱਤਾ ਅਤੇ ਸੋਮਵਾਰ ਅੱਧੀ ਰਾਤ ਤੋਂ ਬਾਅਦ ਵਰਜਿਤ ਜ਼ੋਨ ਦੇ ਘੇਰੇ ਨੂੰ ਦੁੱਗਣਾ ਕਰ ਕੇ ਸੱਤ ਕਿਲੋਮੀਟਰ (4.3 ਮੀਲ) ਤੱਕ ਪਹੁੰਚਾ ਦਿੱਤਾ। ਜਵਾਲਾਮੁਖੀ ਫਟਣ ਕਾਰਨ ਵੀਰਵਾਰ ਤੋਂ ਰੋਜ਼ਾਨਾ 2,000 ਮੀਟਰ (6,500 ਫੁੱਟ) ਦੀ ਉਚਾਈ ਤੱਕ ਸੁਆਹ ਨਿਕਲ ਰਹੀ ਹੈ। ਮਾਊਂਟ ਲੇਵੋਟੋਬੀ ਲਾਕੀ ਲਾਕੀ ਦੇ ਇੱਕ ਅਧਿਕਾਰੀ ਫਰਮਾਨ ਯੋਸੇਫ ਨੇ ਕਿਹਾ ਕਿ ਸੋਮਵਾਰ ਅੱਧੀ ਰਾਤ ਤੋਂ ਬਾਅਦ ਫਟਣ ਨਾਲ 2,000 ਮੀਟਰ ਉੱਚੀ ਸੁਆਹ ਹਵਾ ਵਿੱਚ ਫੈਲ ਗਈ ਅਤੇ ਗਰਮ ਸੁਆਹ ਨੇ ਨੇੜਲੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਵਿੱਚ ਇੱਕ ਕੈਥੋਲਿਕ ਨਨ ਦੀ ਮੌਤ ਹੋ ਗਈ ਅਤੇ ਕਈ ਘਰ ਸੜ ਗਏ ਅਤੇ ਘੱਟੋ-ਘੱਟ ਨੌ ਲੋਕ ਮਾਰੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News