ਸਕਾਟਲੈਂਡ ਦੀਆਂ 7 ਕੌਂਸਲਾਂ ਸ਼ੁੱਕਰਵਾਰ ਤੋਂ ਹੋ ਸਕਦੀਆਂ ਨੇ ਲੈਵਲ ਚਾਰ ਤਾਲਾਬੰਦੀ 'ਚ ਦਾਖ਼ਲ

Tuesday, Nov 17, 2020 - 04:22 PM (IST)

ਸਕਾਟਲੈਂਡ ਦੀਆਂ 7 ਕੌਂਸਲਾਂ ਸ਼ੁੱਕਰਵਾਰ ਤੋਂ ਹੋ ਸਕਦੀਆਂ ਨੇ ਲੈਵਲ ਚਾਰ ਤਾਲਾਬੰਦੀ 'ਚ ਦਾਖ਼ਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੀ ਵੱਧ ਰਹੀ ਲਾਗ ਨੂੰ ਕਾਬੂ ਕਰਨ ਲਈ ਸਰਕਾਰ ਕਾਫੀ ਜੱਦੋ-ਜਹਿਦ ਕਰ ਰਹੀ ਹੈ। ਇਸੇ ਲੜੀ ਤਹਿਤ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਸੱਤ ਕੌਂਸਲਾਂ ਨੂੰ ਸ਼ੁੱਕਰਵਾਰ ਤੋਂ ਸਖ਼ਤ ਪੱਧਰ 4 ਦੇ ਤਾਲਾਬੰਦੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। 

ਸਕਾਟਲੈਂਡ ਦੀ ਪਹਿਲੀ ਮੰਤਰੀ ਨੇ ਗਲਾਸਗੋ, ਪੂਰਬੀ ਰੇਨਫ੍ਰੈਸ਼ਾਇਰ, ਉੱਤਰੀ ਤੇ ਦੱਖਣੀ ਲੈਨਰਕਸ਼ਾਇਰ ਅਤੇ ਪੂਰਬੀ ਤੇ ਪੱਛਮੀ ਡਨਬਰਟਨਸ਼ਾਇਰ ਆਦਿ ਖੇਤਰਾਂ ਨੂੰ ਅਲਰਟ 'ਤੇ ਰੱਖਿਆ ਹੈ। ਸਟਰਜਨ ਅਨੁਸਾਰ ਭਾਵੇਂ ਕਿ ਰੋਜ਼ਾਨਾ ਦੇ ਅੰਕੜੇ ਪਹਿਲਾਂ ਨਾਲੋਂ ਘੱਟ ਹਨ ਪਰ ਗਲਾਸਗੋ, ਉੱਤਰੀ ਅਤੇ ਦੱਖਣੀ ਲੈਨਾਰਕਸ਼ਾਇਰ, ਈਸਟ ਰੇਨਫ੍ਰੈਸ਼ਾਇਰ, ਪੂਰਬੀ ਅਤੇ ਪੱਛਮੀ ਡਨਬਰਟਨਸ਼ਾਇਰ ਜਿੱਥੇ ਕਿ 1.8 ਮਿਲੀਅਨ ਲੋਕ ਰਹਿੰਦੇ ਹਨ, ਦੇ ਕੇਸ ਪੱਧਰ 3 ਵਿੱਚ ਘੱਟ ਨਹੀਂ ਹੋਏ ਹਨ।

ਇਸ ਪੱਧਰ ਵਿਚ ਕੁਝ ਖੇਤਰਾਂ ਨੂੰ ਕ੍ਰਿਸਮਸ ਦੇ ਸਮੇਂ ਥੋੜ੍ਹੀ ਢਿੱਲ ਦਿੱਤੀ ਜਾ ਸਕਦੀ ਹੈ। ਇਸ ਸੰਬੰਧੀ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਇਕ ਆਖਰੀ ਫ਼ੈਸਲਾ ਲਿਆ ਜਾਵੇਗਾ ਪਰ ਇਸ ਫ਼ੈਸਲੇ ਸੰਬੰਧੀ ਕਾਰੋਬਾਰੀ ਚਿੰਤਾ ਵਿਚ ਹਨ ਕਿਉਂਕਿ ਇਸ ਪੱਧਰ ਵਿਚ ਜਿੰਮ, ਹੇਅਰ ਡ੍ਰੈਸਰ ਅਤੇ ਸੈਲੂਨ ਦੇ ਨਾਲ-ਨਾਲ ਸਾਰੀਆਂ ਪਰਾਹੁਣਚਾਰੀ ਅਤੇ ਗੈਰ-ਜ਼ਰੂਰੀ ਲੋੜੀਂਦੀਆਂ ਦੁਕਾਨਾਂ ਦੇ ਬੰਦ ਹੋਣ ਦਾ ਖਦਸ਼ਾ ਹੈ। ਸਕਾਟਲੈਂਡ ਵਿਚ ਪਿਛਲੇ 24 ਘੰਟਿਆਂ ਵਿਚ 6 ਹੋਰ ਕੋਵਿਡ ਮੌਤਾਂ ਦੀ ਪੁਸ਼ਟੀ ਹੋਈ ਹੈ ਜਦਕਿ ਵਾਇਰਸ ਨਾਲ ਕੁੱਲ 1,227 ਲੋਕ ਹਸਪਤਾਲ ਵਿਚ ਦਾਖ਼ਲ ਹਨ।


author

Lalita Mam

Content Editor

Related News