ਕੁਵੈਤ ''ਚ 7 ਕੈਦੀਆਂ ਨੂੰ ਦਿੱਤੀ ਗਈ ਫਾਂਸੀ

Wednesday, Nov 16, 2022 - 05:40 PM (IST)

ਕੁਵੈਤ ''ਚ 7 ਕੈਦੀਆਂ ਨੂੰ ਦਿੱਤੀ ਗਈ ਫਾਂਸੀ

ਦੁਬਈ (ਭਾਸ਼ਾ)- ਕੁਵੈਤ ਨੇ ਬੁੱਧਵਾਰ ਨੂੰ ਕਤਲ ਦੇ ਦੋਸ਼ ਵਿੱਚ 7 ਕੈਦੀਆਂ ਨੂੰ ਫਾਂਸੀ ਦੇ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਕੁਨਾ (KUNA) ਦੀ ਖ਼ਬਰ ਮੁਤਾਬਕ, ਜਿਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਉਹ ਸਾਰੇ ਕਤਲ ਅਤੇ ਹੋਰ ਦੋਸ਼ਾਂ ਵਿਚ ਦੋਸ਼ੀ ਠਹਿਰਾਏ ਗਏ ਸਨ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਦੀ ਪ੍ਰਧਾਨਗੀ, PM ਮੋਦੀ ਬੋਲੇ- ਸਾਡੇ ਲਈ ਮਾਣ ਵਾਲੀ ਗੱਲ

ਖਬਰ ਮੁਤਾਬਕ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ 'ਚ ਕੁਵੈਤ ਦਾ ਇਕ ਪੁਰਸ਼ ਅਤੇ ਇਕ ਔਰਤ, ਸੀਰੀਆ ਅਤੇ ਪਾਕਿਸਤਾਨ ਦਾ ਇਕ-ਇਕ ਪੁਰਸ਼ ਅਤੇ ਇਥੋਪੀਆ ਦੀ ਇਕ ਔਰਤ ਸ਼ਾਮਲ ਹੈ। ਕੁਵੈਤ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਕਿਵੇਂ ਦਿੱਤੀ ਗਈ ਹੈ। ਦੇਸ਼ ਵਿੱਚ ਕੈਦੀ ਨੂੰ ਮੌਤ ਦੀ ਸਜ਼ਾ ਦੇਣ ਲਈ ਫਾਂਸੀ ਦਿੱਤੀ ਜਾਂਦੀ ਹੈ। ਹਾਲਾਂਕਿ ਉਹ ਮੌਤ ਦੀ ਸਜ਼ਾ ਦੇਣ ਲਈ ਗੋਲੀ ਵੀ ਮਾਰਦੇ ਹਨ।

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ 'ਚ ਅਗਵਾ ਹੋਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਘਰ ਪਰਤੀ

 

 


author

cherry

Content Editor

Related News