ਇਟਲੀ ਦੇ ਇਸਚੀਆ ਟਾਪੂ 'ਤੇ ਖਿਸਕੀ ਜ਼ਮੀਨ, ਨਵਜੰਮੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ (ਤਸਵੀਰਾਂ)
Monday, Nov 28, 2022 - 11:08 AM (IST)
ਮਿਲਾਨ (ਭਾਸ਼ਾ)- ਇਟਲੀ ਵਿਖੇ ਇਸਚੀਆ ਟਾਪੂ 'ਤੇ ਜ਼ਮੀਨ ਖਿਸਕਣ ਦੇ ਬਾਅਦ ਬਚਾਅ ਕਰਮੀਆਂ ਨੇ ਮਲਬੇ ਹੇਠ ਦੱਬੀਆਂ ਸੱਤ ਲਾਸ਼ਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚ ਤਿੰਨ ਹਫ਼ਤਿਆਂ ਦਾ ਇਕ ਨਵਜੰਮਾ ਬੱਚਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਪਲਜ਼ ਪ੍ਰੀਫੈਕਟ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਤੜਕੇ ਕਾਸਾਮਾਸੀਓਲਾ ਵਿੱਚ ਵਿਆਪਕ ਜ਼ਮੀਨ ਖਿਸਕਣ ਦੀ ਘਟਨਾ ਦੇ ਬਾਅਦ ਪੰਜ ਲੋਕ ਅਜੇ ਵੀ ਲਾਪਤਾ ਹਨ, ਜਿੰਨਾ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਜ਼ਮੀਨ ਖਿਸਕਣ ਕਾਰਨ ਇਮਾਰਤਾਂ ਢਹਿ ਗਈਆਂ ਅਤੇ ਸਮੁੰਦਰੀ ਕੰਢੇ ਖੜ੍ਹੇ ਵਾਹਨ ਰੁੜ੍ਹ ਗਏ।
ਦੂਜੇ ਪੀੜਤਾਂ ਦੀ ਪਛਾਣ ਨਵਜੰਮੇ ਬੱਚੇ ਦੇ ਮਾਤਾ-ਪਿਤਾ, ਪੰਜ ਸਾਲਾ ਕੁੜੀ ਅਤੇ ਉਸ ਦੇ 11 ਸਾਲਾ ਭਰਾ, ਟਾਪੂ 'ਤੇ ਰਹਿਣ ਵਾਲੇ 31 ਸਾਲਾ ਵਿਅਕਤੀ ਅਤੇ ਬੁਲਗਾਰੀਆਈ ਸੈਲਾਨੀ ਵਜੋਂ ਹੋਈ ਹੈ। ਇਟਲੀ ਦੇ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਲੂਕਾ ਕੈਰੀ ਨੇ ਆਰਏਆਈ ਸਟੇਟ ਟੀਵੀ ਨੂੰ ਦੱਸਿਆ ਕਿ ਹਰ ਪਾਸੇ ਚਿੱਕੜ ਅਤੇ ਪਾਣੀ ਹੈ। ਸਾਡੀਆਂ ਟੀਮਾਂ ਉਮੀਦ ਨਾਲ ਖੋਜ ਕਰ ਰਹੀਆਂ ਹਨ, ਹਾਲਾਂਕਿ ਇਹ ਬਹੁਤ ਮੁਸ਼ਕਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਇੰਡੋ-ਪੈਸੀਫਿਕ ਯੋਜਨਾ ਸਮੇਤ ਚੀਨ ਨਾਲ ਨਜਿੱਠਣ ਲਈ ਬਣਾਈ ਨਵੀਂ ਰਣਨੀਤੀ
ਛੋਟੇ ਬੁਲਡੋਜ਼ਰਾਂ ਨੇ ਬਚਾਅ ਵਾਹਨਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਦੇਣ ਲਈ ਪਹਿਲਾਂ ਸੜਕਾਂ ਨੂੰ ਸਾਫ਼ ਕੀਤਾ, ਜਦੋਂ ਕਿ ਗੋਤਾਖੋਰ ਅਮਲੇ ਨੂੰ ਉਨ੍ਹਾਂ ਕਾਰਾਂ ਦੀ ਜਾਂਚ ਕਰਨ ਲਈ ਤਾਇਨਾਤ ਕੀਤਾ ਗਿਆ ਸੀ ਜੋ ਸਮੁੰਦਰ ਵਿੱਚ ਰੁੜ ਗਈਆਂ ਸਨ। ਗੁਆਂਢੀ ਸ਼ਹਿਰ ਲੈਕੋ ਅਮੇਨੋ ਦੇ ਮੇਅਰ ਗਿਆਕੋਮੋ ਪਾਸਕੇਲ ਨੇ ਆਰਏਆਈ ਨੂੰ ਦੱਸਿਆ ਕਿ ਅਸੀਂ ਦੁਖੀ ਮਨ ਨਾਲ ਖੋਜ ਜਾਰੀ ਰੱਖ ਰਹੇ ਹਾਂ ਕਿਉਂਕਿ ਲਾਪਤਾ ਲੋਕਾਂ ਵਿੱਚ ਨਾਬਾਲਗ ਹਨ।" ਨੇਪਲਜ਼ ਦੇ ਪ੍ਰੀਫੈਕਟ ਕਲਾਉਡੀਓ ਪਾਲੋਮਬਾ ਨੇ ਐਤਵਾਰ ਨੂੰ ਕਿਹਾ ਕਿ 30 ਘਰ ਪਾਣੀ ਵਿਚ ਡੁੱਬ ਗਏ ਹਨ ਅਤੇ 200 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਪੰਜ ਲੋਕ ਜ਼ਖਮੀ ਹੋ ਗਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।