ਫਿਲਪੀਨ ’ਚ ਵਾਪਰਿਆ ਜਹਾਜ਼ ਹਾਦਸਾ, 7 ਹਲਾਕ
Sunday, Sep 01, 2019 - 07:18 PM (IST)

ਮਨੀਲਾ— ਫਿਲਪੀਨ ਦੀ ਰਾਜਧਾਨੀ ਦੇ ਨੇੜੇ ਐਤਵਾਰ ਨੂੰ ਇਕ ਰਿਸਾਰਟ ਦੇ ਖੇਤਰ ’ਚ ਇਕ ਹਵਾਈ ਐਂਬੂਲੈਂਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ’ਚ ਅੱਗ ਲੱਗ ਗਈ ਤੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਸਥਾਨਕ ਐਮਰਜੰਸੀ ਅਧਿਕਾਰੀ ਜੈਫਰੀ ਰੋਡਿ੍ਰਗੇਜ ਨੇ ਏ.ਐੱਫ.ਪੀ. ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਕੈਲੰਬਾ ਸਿਟੀ ’ਚ ਹੋਏ ਇਸ ਹਾਦਸੇ ’ਚ ਜਹਾਜ਼ ’ਚ ਸਵਾਰ ਸਾਰੇ 8 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਜੇ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।