ਸਕੂਲ ਦੀ ਡਿੱਗੀ ਛੱਤ, 4 ਬੱਚਿਆਂ ਸਣੇ 7 ਲੋਕਾਂ ਦੀ ਮੌਤ

Tuesday, May 23, 2023 - 12:48 PM (IST)

ਸਕੂਲ ਦੀ ਡਿੱਗੀ ਛੱਤ, 4 ਬੱਚਿਆਂ ਸਣੇ 7 ਲੋਕਾਂ ਦੀ ਮੌਤ

ਬੈਂਕਾਕ (ਭਾਸ਼ਾ)- ਤੂਫ਼ਾਨ ਕਾਰਨ ਇੱਕ ਸਕੂਲ ਦੀ ਛੱਤ ਡਿੱਗਣ ਕਾਰਨ ਸੋਮਵਾਰ ਨੂੰ 4 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉੱਤਰੀ ਥਾਈਲੈਂਡ ਵਿਚ ਵਾਪਰੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕਾਕ ਤੋਂ 300 ਕਿਲੋਮੀਟਰ ਉੱਤਰ 'ਚ ਸਥਿਤ ਫਿਚਿਟ ਸੂਬੇ ਦੇ ਜਨਸੰਪਰਕ ਦਫਤਰ ਮੁਤਾਬਕ ਇਹ ਘਟਨਾ ਵਾਟ ਨੇਰਨ ਪੋਰ ਪ੍ਰਾਇਮਰੀ ਸਕੂਲ 'ਚ ਵਾਪਰੀ। ਸੋਮਵਾਰ ਦੇਰ ਰਾਤ ਹਸਪਤਾਲ ਵਿੱਚ ਦਾਖ਼ਲ 6 ਸਾਲਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਭਾਰਤੀ ਮੂਲ ਦੇ ਸਮੀਰ ਪਾਂਡੇ ਸਿਡਨੀ ’ਚ ‘ਸਿਟੀ ਆਫ ਪੈਰਾਮਾਟਾ ਕੌਂਸਲ’ ਦੇ ਚੁਣੇ ਗਏ ‘ਲਾਰਡ ਮੇਅਰ’

PunjabKesari

ਅਧਿਕਾਰਤ ਆਫ਼ਤ ਰੋਕਥਾਮ ਵਿਭਾਗ ਦੀ ਇੱਕ ਫੇਸਬੁੱਕ ਪੋਸਟ ਦੇ ਅਨੁਸਾਰ, ਕਈ ਵਿਦਿਆਰਥੀਆਂ ਨੇ ਮੀਂਹ ਤੋਂ ਬਚਣ ਲਈ ਸਕੂਲ ਦੇ ਕੰਪਲੈਕਸ ਦੇ ਗਤੀਵਿਧੀ ਕੇਂਦਰ ਵਿੱਚ ਸ਼ਰਨ ਲਈ ਹੋਈ ਸੀ, ਉਦੋਂ ਛੱਤ ਡਿੱਗ ਗਈ, ਜਿਸ ਨਾਲ 18 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਬਾਈ ਜਨਸੰਪਰਕ ਵਿਭਾਗ ਦੇ ਸਟਾਫ਼ ਮੈਂਬਰ ਪਤਚਰੀਨ ਸਿਰੀ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ 4 ਵਿਦਿਆਰਥੀ, ਮਾਤਾ-ਪਿਤਾ ਅਤੇ ਸਕੂਲ ਦਾ ਇੱਕ ਸਫਾਈ ਕਰਮਚਾਰੀ ਸ਼ਾਮਲ ਹੈ। ਮੌਸਮ ਵਿਭਾਗ ਨੇ ਇਸ ਹਫਤੇ ਉੱਤਰੀ ਥਾਈਲੈਂਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਬਹਾਦਰੀ ਮੈਡਲ ਨਾਲ ਕੀਤਾ ਸਨਮਾਨਿਤ

PunjabKesari


author

cherry

Content Editor

Related News