ਬਲੋਚਿਸਤਾਨ ''ਚ ਕਬਾਇਲੀ ਨੇਤਾ ਸਣੇ ਸੱਤ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

03/18/2023 3:19:33 PM

ਇਸਲਾਮਾਬਾਦ- ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਬਲੋਚਿਸਤਾਨ 'ਚ ਹਥਿਆਰਬੰਦ ਲੋਕਾਂ ਨੇ ਇਕ ਕਬਾਇਲੀ ਨੇਤਾ ਸਮੇਤ ਸੱਤ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲੋਚਿਸਤਾਨ 'ਚ ਅਰਧ ਸੈਨਿਕ ਬਲ 'ਲੇਵੀਜ਼ ਫੋਰਸੇਸ' ਨੇ ਦੱਸਿਆ ਕਿ ਘਟਨਾ ਵੀਰਵਾਰ ਮੁਰਗਾ ਕਿਬਜ਼ਈ ਇਲਾਕੇ 'ਚ ਹੋਈ ਜੋ ਜੋਬ ਸ਼ਹਿਰ ਤੋਂ ਕਰੀਬ 80 ਕਿਲੋਮੀਟਰ ਦੂਰ ਸਨ। ਪੁਲਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਇਕ ਗੱਡੀ 'ਤੇ ਗੋਲੀਬਾਰੀ ਕੀਤੀ ਜਿਸ 'ਚ ਕਬਾਇਲੀ ਨੇਤਾ ਅਹਿਮਦ ਖਾਨ ਕਿਬਜ਼ਈ, ਉਨ੍ਹਾਂ ਦੇ ਦੋ ਭਰਾਵਾਂ ਸਮੇਤ ਸੱਤ ਲੋਕ ਸਵਾਰ ਸਨ ਅਤੇ ਘਟਨਾ 'ਚ ਸਭ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਪੁਲਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਸਵਚਾਲਿਤ ਹਥਿਆਰਾਂ ਨਾਲ ਗੱਡੀ 'ਤੇ ਗੋਲੀਬਾਰੀ ਕੀਤੀ ਸੀ। ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਕਿਹਾ ਕਿ ਕਿਬਜ਼ਈ ਦੀ ਸਥਾਨਕ ਪੱਧਰ 'ਤੇ ਦੁਸ਼ਮਣੀ ਸੀ ਅਤੇ ਹੋ ਸਕਦਾ ਹੈ ਕਿ ਇਸ ਦੁਸ਼ਮਣੀ ਕਾਰਨ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੋਵੇ।

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ

ਬਲੋਚਿਸਤਾਨ ਪ੍ਰਾਂਤ 'ਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਸੰਘੀ ਸਰਕਾਰ ਲਈ ਮੁਸ਼ਕਲਾਂ ਵਧਾ ਰਹੀ ਹੈ ਜੋ ਪਹਿਲਾਂ ਹੀ ਦੇਸ਼ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News