ਪਾਕਿ ''ਚ ਬਾਰੂਦੀ ਸੁਰੰਗ ''ਚ ਧਮਾਕਾ, 7 ਮਰੇ

01/30/2018 1:06:42 PM

ਪੇਸ਼ਾਵਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਇਲਾਕੇ ਵਿਚ ਮੰਗਲਵਾਰ ਨੂੰ ਇਕ ਕਾਰ ਦੇ ਬਾਰੂਦੀ ਸੁਰੰਗ ਦੀ ਚਪੇਟ ਵਿਚ ਆਉਣ ਨਾਲ ਉਸ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਕਾਰ ਵਿਚ ਸਵਾਰ ਪੰਜ ਔਰਤਾਂ ਸਮੇਤ ਘੱਟ ਤੋਂ ਘੱਟ 7 ਲੋਕ ਮਾਰੇ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਅਫਗਾਨਿਸਤਾਨ ਸੀਮਾ 'ਤੇ ਉੱਪਰੀ ਕੁਰੱਮ ਏਜੰਸੀ ਦੇ ਮਕਬੂਲ ਮਾਤਾ ਸਾਂਗਰ ਇਲਾਕੇ ਵਿਚ ਹੋਇਆ। ਇਸ ਧਮਾਕੇ ਵਿਚ ਇਕ ਵਿਅਕਤੀ ਵੀ ਜ਼ਖਮੀ ਹੋ ਗਿਆ। ਸੁਰੱਖਿਆ ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਉਨ੍ਹਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।


Related News