ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਨੇ ਰੋਹਿੰਗਿਆ ਸੰਕਟ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਕੀਤੀ ਅਪੀਲ

Wednesday, Jan 09, 2019 - 06:38 PM (IST)

ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਨੇ ਰੋਹਿੰਗਿਆ ਸੰਕਟ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਮਿਆਂਮਾਰ ਦੇ ਅਸ਼ਾਂਤ ਰਖਾਇਨ ਸੂਬੇ 'ਚ ਖਰਾਬ ਹੁੰਦੇ ਹਲਾਤਾਂ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸਾਰੇ ਪੱਖਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਸ਼ਰਣਾਰਥੀ ਸੰਕਟ 'ਚੋਂ ਇਕ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਕੋਸ਼ਿਸ਼ ਤੇਜ਼ ਕਰਨ ਦੀ ਅਪੀਲ ਕੀਤੀ ਹੈ।

ਮਿਆਂਮਾਰ ਲਈ ਕਾਰਜਕਾਰੀ ਐਕਟਿੰਗ ਰੈਜੀਡੈਂਟ ਕੋਆਰਡੀਨੇਟਰ ਐਂਡ ਹਿਊਮਨ ਰਾਈਨਿਟੇਰੀਅਨ ਕੋਆਰਡੀਨੇਟਰ ਕੇ. ਓਸਟਬੀ ਨੇ ਕਿਹਾ ਕਿ ਉਹ ਚਾਰ ਜਨਵਰੀ ਨੂੰ ਹੋਈ ਹਿੰਸਾ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ, ਜਿਸ 'ਚ ਜਾਤੀਵਾਦੀ ਰਖਾਇਨ ਵਿਧਰੋਹੀਆਂ ਦੇ ਹਮਲੇ 'ਚ ਮਿਆਂਮਾਰ ਪੁਲਸ ਦੇ 13 ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਮਿਆਂਮਾਰ ਦੇ ਫੌਜ ਮੁਖੀ ਦੇ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਉੱਤਰੀ ਰਖਾਇਨ ਸੂਬੇ 'ਚ ਸ਼ੁੱਕਰਵਾਰ ਨੂੰ ਅਰਾਕਾਨ ਆਰਮੀ ਦੇ ਕਰੀਬ 350 ਅੱਤਵਾਦੀਆਂ ਨੇ ਚਾਰ ਥਾਵਾਂ 'ਤੇ ਹਮਲਾ ਕਰ ਦਿੱਤਾ, ਜਿਸ 'ਚ 13 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ 9 ਹੋਰ ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਂਤੋਨੀਓ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਓਸਟਬੀ ਉੱਤਰੀ ਤੇ ਮੱਧ ਰਖਾਇਨ ਸੂਬੇ 'ਚ ਹਲਾਤ ਨੂੰ ਲੈ ਕੇ ਕਾਫੀ ਫਿਕਰਮੰਦ ਹਨ, ਜਿਥੇ ਅਰਾਕਾਨ ਆਰਮੀ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਲੜਾਈ ਦੇ ਕਾਰਨ ਹੁਣ ਤੱਕ ਕਰੀਬ 4500 ਲੋਕਾਂ ਨੂੰ ਘਰ ਛੱਡਣਾ ਪਿਆ ਹੈ। ਉਨ੍ਹਾਂ ਕਿਹਾ ਕਿ ਓਸਟਬੀ ਨੇ ਸਾਰੇ ਪੱਖਾਂ ਨੂੰ ਸਾਰੇ ਨਾਗਰਿਕਾਂ ਦੀ ਸੁਰੱਖਿਆ ਪੁਖਤਾ ਕਰਨ ਤੇ ਅੰਤਰਰਾਸ਼ਟਰੀ ਮਨੁੱਖੀ ਤੇ ਮਨੁੱਖੀ ਅਧਿਕਾਰ ਕਾਨੂੰਨ ਤਹਿਤ ਆਪਣੀ ਜ਼ਿੰਮੇਦਾਰੀਆਂ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।

ਓਸਟਬੀ ਨੇ ਸਾਰੇ ਪੱਖਾਂ ਤੋਂ ਸਥਿਤੀ ਦਾ ਸ਼ਾਂਤੀਪੂਰਨ ਹੱਲ ਤਲਾਸ਼ਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੂੰ ਇਹ ਵੀ ਪੁਖਤਾ ਕਰਨ ਦੀ ਅਪੀਲ ਕੀਤੀ ਕਿ ਹਿੰਸਾ ਨਾਲ ਪ੍ਰਭਾਵਿਤ ਸਾਰੇ ਲੋਕਾਂ ਨੂੰ ਮਨੁੱਖੀ ਸਹਾਇਤਾ ਮਿਲੇ।


author

Baljit Singh

Content Editor

Related News