ਇਸ ਖਾਸ ਵਜ੍ਹਾ ਕਾਰਨ 1.28 ਅਰਬ ਰੁਪਏ ਵਿਚ ਵਿਕੀ ਇਹ ਨੰਬਰ ਪਲੇਟ

09/01/2017 6:01:19 PM

ਸਿਡਨੀ— ਆਸਟ੍ਰੇਲੀਆ ਵਿਚ ਇਕ ਗੱਡੀ ਦੀ ਨੰਬਰ ਪਲੇਟ 1.28 ਅਰਬ ਵਿਚ ਵਿਕੀ ਹੈ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ। ਬਲੈਕ ਐਂਡ ਵਾਈਟ ਰੰਗ ਦੀ ਇਹ ਨੰਬਰ ਪਲੇਟ '4' ਸਿੰਗਲ ਅੰਕ ਦੀ ਹੈ।  ਇਸ ਨੰਬਰ ਪਲੇਟ ਦੀ ਬਕਾਇਦਾ ਸਿਡਨੀ ਵਿਚ ਨੀਲਾਮੀ ਕੀਤੀ ਗਈ।
ਖਿਡੌਣਾ ਵਪਾਰੀ ਨੇ ਖਰੀਦਿਆ ਇਸ ਨੰਬਰ ਪਲੇਟ ਨੂੰ
ਇਸ ਨੰਬਰ ਪਲੇਟ ਨੂੰ ਕਥਿਤ ਤੌਰ 'ਤੇ ਇਕ ਚੀਨੀ-ਆਸਟ੍ਰੇਲੀਆਈ ਸੈਕਸ ਖਿਡੌਣਾ ਵਪਾਰੀ ਨੇ ਖਰੀਦਿਆ ਹੈ। ਹਾਲਾਂਕਿ ਬੋਲੀ ਲਗਾਉਣ ਵਾਲਿਆਂ ਵੱਲੋਂ ਇਸ ਨੰਬਰ ਪਲੇਟ ਨੂੰ ਖਰੀਦਣ ਵਾਲੇ ਵਿਅਕਤੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਸਿਡਨੀ ਦੇ 2 ਫਲੈਟਾਂ ਦੇ ਬਰਾਬਰ ਸੀ ਨੰਬਰ ਪਲੇਟ ਦੀ ਕੀਮਤ
ਇਸ ਨੰਬਰ ਪਲੇਟ ਦੀ ਬੋਲੀ 9 ਕਰੋੜ 60 ਲੱਖ ਤੋਂ ਸ਼ੁਰੂ ਹੋਈ ਸੀ ਅਤੇ ਅਖੀਰ ਵਿਚ ਇਸ ਦੀ ਕੀਮਤ ਸਿਡਨੀ ਦੇ 2 ਘਰਾਂ ਦੀ ਕੀਮਤ ਦੇ ਬਰਾਬਰ ਲੱਗੀ ਹੈ। ਆਸਟ੍ਰੇਲੀਆ ਵਿਚ ਮਹਿੰਗੀ ਨੰਬਰ ਪਲੇਟ ਦਾ ਪਿਛਲਾ ਰਿਕਾਰਡ 4,40,73,607 ਰੁਪਏ ਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬੀਤੇ 10 ਸਾਲਾਂ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ, ਜੋ ਸਿੰਗਲ ਨੰਬਰ ਪਲੇਟ ਦੀ ਬੋਲੀ ਲਗਾਈ ਗਈ।
ਜ਼ਬਰਦਸਤ ਮੁਕਾਬਲਾ ਰਿਹਾ ਨੀਲਾਮੀ ਦੌਰਾਨ
ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਬੋਲੀ ਦੌਰਾਨ 2 ਪਾਰਟੀਆਂ ਵਿਚ ਇਸ ਖਾਸ ਨੰਬਰ ਪਲੇਟ ਨੂੰ ਲੈ ਕੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਅੰਤ ਵਿਚ ਇਕ ਵਪਾਰੀ ਨੇ 1.28 ਅਰਬ ਵਿਚ ਇਸ ਨੰਬਰ ਪਲੇਟ ਨੂੰ ਖਰੀਦ ਲਿਆ।
ਭਾਰਤ ਵਿਚ ਵੀ. ਆਈ. ਪੀ. ਨੰਬਰ ਪਲੇਟ ਦਾ ਜ਼ਬਰਦਸਤ ਕਰੇਜ਼
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੀ. ਆਈ. ਪੀ. ਨੰਬਰ ਪਲੇਟ ਦਾ ਕਰੇਜ਼ ਸਿਰਫ ਵਿਦੇਸ਼ਾਂ ਵਿਚ ਹੀ ਨਹੀਂ ਬਲਕਿ ਭਾਰਤ ਵਿਚ ਵੀ ਹੈ ਅਤੇ ਇਸ ਮਾਮਲੇ ਵਿਚ ਚੰਡੀਗੜ੍ਹ ਸ਼ਹਿਰ ਕਾਫੀ ਅੱਗੇ ਹੈ। ਬੀਤੀ ਜੁਲਾਈ ਵਿਚ ਇਕ ਨੀਲਾਮੀ ਵਿਚ ਸੀ. ਐੱਚ.-01ਬੀ. ਐੱਨ-001 ਨੰਬਰ 5 ਲੱਖ 1 ਹਜ਼ਾਰ ਵਿਚ ਵਿਕਿਆ। ਇਸ ਨੰਬਰ ਪਲੇਟ ਨੂੰ ਸੈਕਟਰ-40 ਨਿਵਾਸੀ ਠੇਕੇਦਾਰ ਸੰਦੀਪ ਕੁਮਾਰ ਨੇ ਆਪਣੀ ਐਂਡੇਵਰ ਕਾਰ ਲਈ ਖਰੀਦਿਆ ਸੀ।


Related News