ਪਾਕਿ :  ਸੁਰੱਖਿਆ ਕਰਮੀਆਂ ''ਤੇ ਹਮਲਾ, 4 ਦੀ ਮੌਤ ਤੇ 2 ਜ਼ਖਮੀ

Sunday, Sep 26, 2021 - 05:16 PM (IST)

ਪਾਕਿ :  ਸੁਰੱਖਿਆ ਕਰਮੀਆਂ ''ਤੇ ਹਮਲਾ, 4 ਦੀ ਮੌਤ ਤੇ 2 ਜ਼ਖਮੀ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹੋਏ ਇਕ ਧਮਾਕੇ ਵਿਚ ਘੱਟੋ-ਘੱਟ ਚਾਰ ਨੀਮ ਫੌਜੀ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 'ਬਲੋਚਿਸਤਾਨ ਮੁਕਤੀ ਸੈਨਾ' (ਬੀ.ਐੱਲ.ਏ.) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਵੱਡਾ ਐਲਾਨ, ਅਫਗਾਨ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ 'ਚ ਹੋਵੇਗੀ ਤਬਦੀਲੀ

ਡਾਨ ਅਖ਼ਬਾਰ ਵਿਚ ਪ੍ਰਕਾਸ਼ਿਤ ਇਕ ਖ਼ਬਰ ਮੁਤਾਬਕ ਹਰਨਾਈ ਜ਼ਿਲ੍ਹੇ ਦੇ ਖੋਸਤ ਖੇਤਰ ਵਿਚ ਸ਼ਨੀਵਾਰ ਨੂੰ 'ਫਰੰਟੀਅਰ ਕੌਰ' (ਐੱਫ.ਸੀ.) ਦੀ ਇਕ ਗੱਡੀ 'ਤੇ ਹਮਲਾ ਹੋਇਆ। ਐੱਫ.ਸੀ. ਦੇ ਸੈਨਿਕ ਗਸ਼ਤ ਲਗਾ ਰਹੇ ਸਨ, ਜਦੋਂ ਉਹਨਾਂ ਦੀ ਗੱਡੀ 'ਤੇ ਆਈ.ਈ.ਡੀ. ਧਮਾਕੇ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਚਾਰ ਸੈਨਿਕਾਂ ਦੀ ਮੌਤ ਹੋ ਗਈ ਅਤੇ ਦੋ ਅਧਿਕਾਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।


author

Vandana

Content Editor

Related News