ਸੁਰੱਖਿਆ ਕੌਂਸਲ ਨੇ ਕੀਤੀ ਮਿਆਂਮਾਰ ''ਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ''ਤੇ ਹਿੰਸਾ ਦੀ ਨਿੰਦਾ
Friday, Mar 12, 2021 - 08:15 PM (IST)
ਯੰਗੂਨ-ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਿਆਂਮਾਰ 'ਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਫੌਜ ਨਾਲ ਆਮ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ। ਵਿਸ਼ਵ ਸੰਸਥਾ ਨੇ ਸਰਬਸੰਮਤੀ ਨਾਲ ਦੱਖਣੀ-ਪੂਰਬੀ ਏਸ਼ੀਆਈ ਦੇਸ਼ 'ਚ ਲੋਕਤਾਂਤਰਿਕ ਤਰੀਕੇ ਨਾਲ ਸੱਤਾ ਦੇ ਤਬਾਦਲੇ ਅਤੇ ਹਿਰਾਸਤ 'ਚ ਲਏ ਗਏ ਨੇਤਾਵਾਂ ਨੂੰ ਤੁਰੰਤ ਰਿਹਾ ਕਰਨ ਦੀ ਗੱਲ ਦੁਹਰਾਈ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ
ਸੁਰੱਖਿਆ ਕੌਂਸਲ ਨੇ ਸਰਬਸੰਮਤੀ ਨਾਲ ਬੁੱਧਵਾਰ ਨੂੰ ਮਿਆਂਮਾਰ 'ਤੇ ਇਕ ਰਾਸ਼ਟਰਪਤੀ ਦੇ ਬਿਆਨ ਨੂੰ ਪ੍ਰਵਾਨਗੀ ਦਿੱਤੀ, ਜਿਸ 'ਚ ਮਿਆਂਮਾਰ 'ਚ ਇਕ ਫਰਵਰੀ ਨੂੰ ਫੌਜ ਵੱਲੋਂ ਐਮਰਜੈਂਸੀ ਦਾ ਐਲਾਨ ਅਤੇ ਆਂਗ ਸੂ ਚੀ ਅਤੇ ਵਿਨ ਮਿੰਟ ਅਤੇ ਹੋਰਾਂ ਸਮੇਤ ਸਰਕਾਰ ਦੇ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ ਹੈ।
ਇਹ ਵੀ ਪੜ੍ਹੋ -ਸਾਲ 2020 'ਚ 65 ਮੀਡੀਆ ਮੁਲਾਜ਼ਮਾਂ ਦੀ ਹੋਈ ਮੌਤ : ਪੱਤਰਕਾਰ ਸਮੂਹ
ਬਿਆਨ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਕੌਂਸਲ ਬੀਬੀਆਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਸ਼ਾਂਤੀਮਈ ਪ੍ਰਦਰਸ਼ਨਕਾਰੀਆਂ 'ਤੇ ਹਿੰਸਾ ਦੀ ਨਿੰਦਾ ਕਰਦਾ ਹੈ। ਕੌਂਸਲ ਸਿਹਤ ਮੁਲਾਜ਼ਮਾਂ, ਨਾਗਰਿਕ ਸੰਸਥਾ, ਮਜ਼ਦੂਰ ਯੂਨੀਅਨ ਦੇ ਮੈਂਬਰਾਂ, ਪੱਤਰਕਾਰਾਂ ਅਤੇ ਮੀਡੀਆ ਮੁਲਾਜ਼ਮਾਂ 'ਤੇ ਪਾਬੰਦੀ ਨੂੰ ਲੈ ਕੇ ਬੇਹਦ ਚਿੰਤਿਤ ਹਨ ਅਤੇ ਹਿਰਾਸਤ 'ਚ ਲਏ ਗਏ ਸਾਰੇ ਲੋਕਾਂ ਦੀ ਤੁਰੰਤ ਰਿਹਾਈ ਦੀ ਅਪੀਲ ਕਰਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।