ਹੁਣ ਬਿਨਾਂ ਵਾਰੰਟ ਸੁਰੱਖਿਆਂ ਏਜੰਸੀਆਂ ਨਹੀਂ ਲੈ ਸਕਣਗੀਆਂ ਫੋਨ ਦਾ ਬਿਓਰਾ

Sunday, Jun 24, 2018 - 02:14 AM (IST)

ਹੁਣ ਬਿਨਾਂ ਵਾਰੰਟ ਸੁਰੱਖਿਆਂ ਏਜੰਸੀਆਂ ਨਹੀਂ ਲੈ ਸਕਣਗੀਆਂ ਫੋਨ ਦਾ ਬਿਓਰਾ

ਵਾਸ਼ਿੰਗਟਨ— ਮੀਲ ਪੱਥਰ ਮੰਨੇ ਜਾ ਰਹੇ ਇਕ ਡਿਜੀਟਲ ਨਿੱਜਤਾ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਮਰੀਕੀ ਸੁਪਰੀਮ ਕੋਰਟ ਨੇ ਪੁਲਸ ਜਾਂ ਸੁਰੱਖਿਆ ਏਜੰਸੀਆਂ ਦੇ ਬਿਨਾਂ ਕਾਨੂੰਨੀ ਵਾਰੰਟ ਜਾਰੀ ਕਰਵਾਏ ਮੋਬਾਇਲ ਫੋਨ ਦਾ ਬਿਓਰਾ ਲੈਣ 'ਤੇ ਰੋਕ ਲਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸ਼ੱਕੀਆਂ ਦਾ ਬਿਓਰਾ ਟੈਲੀਕਾਮ ਕੰਪਨੀਆਂ ਤੋਂ ਲੈਣ ਤੋਂ ਪਹਿਲਾਂ ਪੁਲਸ ਨੂੰ ਵਾਰੰਟ ਦਿਖਾਉਣਾ ਹੋਵੇਗਾ।
ਦੇਸ਼ ਦੀ ਸੁਪਰੀਮ ਕੋਰਟ ਨੇ ਇਕ ਫੈਸਲੇ 'ਚ ਕਿਹਾ ਕਿ ਸੈਲਫੋਨ ਦਾ ਬਿਓਰਾ ਬਿਨਾਂ ਕਾਰਨ ਛਾਪੇਮਾਰੀ ਤੇ ਜ਼ਬਤ ਕਰਨ ਦੇ ਮਾਮਲੇ ਰੋਕਣ ਲਈ ਕੀਤੀ ਗਈ ਚੌਥੀ ਸੋਧ ਤਹਿਤ ਸੁਰੱਖਿਅਤ ਕੀਤਾ ਗਿਆ ਹੈ। ਇਹ ਮਾਮਲਾ ਉਦੋਂ ਸ਼ੁਰੂ ਹੋਇਆ ਸੀ, ਜਦੋਂ ਪੁਲਸ ਨੇ ਇਕ ਡਕੈਤੀ ਦੇ ਸ਼ੱਕੀ ਦੇ ਮੋਬਾਈਲ ਫੋਨ ਦੇ ਲੋਕੇਸ਼ਨ ਦੀ ਜਾਣਕਾਰੀ ਬਿਨਾਂ ਕਿਸੇ ਵਾਰੰਟ ਦੇ ਹਾਸਲ ਕੀਤੀ ਸੀ।


Related News