ਹਾਦਸਾਗ੍ਰਸਤ ਹੋਏ ਚੀਨੀ ਜਹਾਜ਼ ਦਾ ਮਿਲਿਆ ''ਦੂਜਾ ਬਲੈਕ ਬਾਕਸ''

Sunday, Mar 27, 2022 - 10:53 AM (IST)

ਹਾਦਸਾਗ੍ਰਸਤ ਹੋਏ ਚੀਨੀ ਜਹਾਜ਼ ਦਾ ਮਿਲਿਆ ''ਦੂਜਾ ਬਲੈਕ ਬਾਕਸ''

ਬੀਜਿੰਗ (ਭਾਸ਼ਾ)- ਚਾਈਨਾ ਈਸਟਰਨ ਏਅਰਲਾਈਨਜ਼ ਦੇ ਹਾਦਸਾਗ੍ਰਸਤ ਹੋਏ ਬੋਇੰਗ 737-800 ਜਹਾਜ਼ ਦਾ ਦੂਜਾ ਬਲੈਕ ਬਾਕਸ ਮਿਲ ਗਿਆ ਹੈ। ਪਿਛਲੇ ਹਫ਼ਤੇ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਵਾਰ 132 ਲੋਕ ਮਾਰੇ ਗਏ ਸਨ। ਇਸ ਜਹਾਜ਼ ਦਾ ਕਾਕਪਿਟ ਵਾਇਸ ਰਿਕਾਰਡਰ ਚਾਰ ਦਿਨ ਪਹਿਲਾਂ ਮਿਲਿਆ ਸੀ। ਉਦੋਂ ਤੋਂ 'ਫਲਾਈਟ ਡਾਟਾ ਰਿਕਾਰਡਰ' ਦੀ ਖੋਜ ਕੀਤੀ ਜਾ ਰਹੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਕੋਲੋਰਾਡੋ ਦੇ ਜੰਗਲਾਂ 'ਚ ਲੱਗੀ ਅੱਗ, 19 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਹੁਕਮ (ਤਸਵੀਰਾਂ)

ਇਨ੍ਹਾਂ ਦੋ ਰਿਕਾਰਡਰਾਂ ਦੀ ਮਦਦ ਨਾਲ ਜਾਂਚਕਰਤਾ ਇਹ ਪਤਾ ਲਗਾ ਸਕਦੇ ਹਨ ਕਿ ਜਹਾਜ਼ ਅਚਾਨਕ ਅਸਮਾਨ ਤੋਂ ਕਿਉਂ ਡਿੱਗਿਆ। ਚਾਈਨਾ ਈਸਟਰਨ ਏਅਰਲਾਈਨਜ਼ ਦੀ ਉਡਾਣ MU5735 ਸੋਮਵਾਰ ਨੂੰ ਕੁਨਮਿੰਗ ਤੋਂ ਦੱਖਣ-ਪੂਰਬੀ ਚੀਨ ਦੇ ਗੁਆਂਗਝੂ ਆਉਂਦੇ ਸਮੇਂ ਹਾਦਸਾਗ੍ਰਸਤ ਹੋ ਗਈ ਸੀ। ਰਾਜ ਪ੍ਰਸਾਰਕ ਸੀਸੀਟੀਵੀ ਅਤੇ ਅਧਿਕਾਰਤ ਸ਼ਿਨਹੂਆ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਫਲਾਈਟ ਡਾਟਾ ਰਿਕਾਰਡਰ ਮਿਲਣ ਦੀ ਜਾਣਕਾਰੀ ਦਿੱਤੀ।


author

Vandana

Content Editor

Related News