ਸੀਏਟਲ : ਪ੍ਰਦਰਸ਼ਨ ਖੇਤਰ 'ਚ ਚੱਲੀ ਗੋਲੀ, 1 ਦੀ ਮੌਤ

Tuesday, Jun 30, 2020 - 12:30 AM (IST)

ਸੀਏਟਲ : ਪ੍ਰਦਰਸ਼ਨ ਖੇਤਰ 'ਚ ਚੱਲੀ ਗੋਲੀ, 1 ਦੀ ਮੌਤ

ਸੀਏਟਲ - ਅਮਰੀਕਾ ਦੇ ਸੀਏਟਲ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਦੇ ਕਬਜ਼ੇ ਵਾਲੇ ਪ੍ਰਦਰਸ਼ਨ ਜ਼ੋਨ ਵਿਚ ਇਕ ਵਾਰ ਫਿਰ ਗੋਲੀਬਾਰੀ ਹੋਈ ਹੈ ਅਤੇ ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਇਹ ਇਸ ਇਲਾਕੇ ਵਿਚ ਗੋਲੀਬਾਰੀ ਦਾ ਦੂਜਾ ਮਾਮਲਾ ਹੈ। ਪੁਲਸ ਨੇ ਆਖਿਆ ਕਿ ਸ਼ਹਿਰ ਦੇ ਗੁਆਂਢ ਵਿਚ ਕੈਪੀਟਲ ਹਿੱਲ ਇਲਾਕੇ ਵਿਚ ਸਵੇਰ ਹੋਣ ਤੋਂ ਪਹਿਲਾਂ ਗੋਲੀਬਾਰੀ ਹੋਈ।

Another shooting in Seattle's protest zone leaves 1 dead ...

ਸੀਏਟਲ ਟਾਈਮਸ ਦੀ ਖਬਰ ਮੁਤਾਬਕ ਹਾਰਬਰ-ਰਿਵਿਊ ਮੈਡੀਕਲ ਸੈਂਟਰ ਨੇ ਆਖਿਆ ਕਿ ਸਵੇਰੇ ਕਰੀਬ ਸਵਾ 3 ਵਜੇ ਇਕ ਜ਼ਖਮੀ ਵਿਅਕਤੀ ਨੂੰ ਨਿੱਜੀ ਵਾਹਨ ਰਾਹੀਂ ਹਸਪਤਾਲ ਲਿਜਾਇਆ ਗਿਆ। ਖਬਰ ਵਿਚ ਦੱਸਿਆ ਗਿਆ ਕਿ ਇਸ ਤੋਂ ਕਰੀਬ 15 ਮਿੰਟ ਬਾਅਦ ਸੀਏਟਲ ਫਾਇਰ ਵਿਭਾਗ ਦੇ ਮੈਡੀਕਲ ਕਰਮਚਾਰੀ ਇਕ ਹੋਰ ਵਿਅਕਤੀ ਨੂੰ ਲੈ ਕੇ ਆਏ। ਹਸਪਤਾਲ ਨੇ ਆਖਿਆ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਦੀ ਹਾਲਤ ਗੰਭੀਰ ਹੈ। ਸੀਏਟਲ ਪੁਲਸ ਨੇ ਇਸ ਗੋਲੀਬਾਰੀ ਦੇ ਬਾਰੇ ਵਿਚ ਅਜੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 20 ਜੂਨ ਨੂੰ ਇਸ ਖੇਤਰ ਵਿਚ ਹੋਈ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ 19 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ 33 ਸਾਲਾ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ।

Another shooting in Seattle's protest zone leaves 1 dead ...


author

Khushdeep Jassi

Content Editor

Related News