ਕੁਈਨਜ਼ਲੈਂਡ ਦੀ ਜੇਲ ''ਚੋਂ ਫਰਾਰ ਹੋਏ ਦੋ ਸ਼ਾਤਰ ਕੈਦੀ, ਹੱਥ ਮਲਦੀ ਰਹਿ ਗਈ ਪੁਲਸ

05/27/2017 12:16:14 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਕੁਈਨਜ਼ਲੈਂਡ ਸਥਿਤ ਜੇਲ ''ਚੋਂ 2 ਕੈਦੀ ਫਰਾਰ ਹੋ ਗਏ ਅਤੇ  ਹੱਥ ਮਲਦੀ ਰਹਿ ਗਈ।ਪੁਲਸ ਪੁਲਸ ਹੁਣ ਦੋਹਾਂ ਦੀ ਭਾਲ ''ਚ ਜੁਟੀ ਹੋਈ ਹੈ। ਜੇਲ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਦੀ ਸਵੇਰ ਨੂੰ ਕੁਈਨਜ਼ਲੈਂਡ ਦੇ ਰੌਕਹੈਂਪਟਨ ਸਥਿਤ ਜੇਲ ''ਚੋਂ 2 ਕੈਦੀ ਦੌੜ ''ਚ ਸਫਲ ਰਹੇ। ਕੁਈਨਜ਼ਲੈਂਡ ਪੁਲਸ ਮੁਤਾਬਕ ਰਿਆਨ ਵਿਲੀਅਮ ਮਿਲਰ ਅਤੇ ਹਾਰੂਨ ਲੀ ਵੁੱਡਜ਼ ਨਾਂ ਦੇ ਦੋ ਕੈਦੀ ਹਮਲੇ ਦੇ ਦੋਸ਼ ''ਚ ਜੇਲ ''ਚ ਬੰਦ ਸਨ। ਪੁਲਸ ਨੇ ਕਿਹਾ ਕਿ ਜੇਲ ''ਚ ਘੱਟ ਸੁਰੱਖਿਆ ਹੋਣ ਕਾਰਨ ਦੋਵੇਂ ਸਵੇਰ ਨੂੰ ਜੇਲ ''ਚੋਂ ਫਰਾਰ ਹੋ ਗਏ। 
ਪੁਲਸ ਨੇ ਦੋਹਾਂ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਮਿਲਰ 183 ਸੈਂਟੀਮੀਟਰ ਲੰਬਾ ਹੈ, ਉਸ ਦਾ ਰੰਗ ਗੋਰਾ, ਨੀਲੀਆਂ ਅੱਖਾਂ ਅਤੇ ਉਸ ਦੇ ਵਾਲ ਕਾਲੇ ਹਨ ਅਤੇ ਉਸ ਨੇ ਆਪਣੀ ਖੱਬੀ ਬਾਂਹ ''ਤੇ ਆਦਿਵਾਸੀ ਦੇ ਡਿਜ਼ਾਈਨ ਦਾ ਇਕ ਟੈਟੂ ਗੁੰਦਵਾਇਆ ਹੋਇਆ ਹੈ। ਪੁਲਸ ਨੇ ਦੱਸਿਆ ਕਿ ਦੂਜਾ ਦੋਸ਼ੀ ਵੁੱਡਜ਼ ਵੀ 183 ਸੈਂਟੀਮੀਟਰ ਲੰਬਾ ਹੈ, ਉਸ ਦੀਆਂ ਅੱਖਾਂ ਦਾ ਰੰਗ ਭੂਰਾ ਅਤੇ ਭੂਰੇ ਵਾਲ ਹਨ ਤੇ ਰੰਗ ਹਲਕਾ ਸਾਂਵਲਾ ਹੈ। ਉਸ ਨੇ ਵੀ ਆਪਣੀ ਛਾਤੀ, ਸੱਜੀ ਬਾਂਹ ਅਤੇ ਲੱਤਾਂ ''ਤੇ ਟੈਟੂ ਗੁੰਦਵਾਏ ਹੋਏ ਹਨ। ਕੁਈਨਜ਼ਲੈਂਡ ਪੁਲਸ ਨੇ ਕਿਹਾ ਕਿ ਜਿਸ ਕਿਸੇ ਨੂੰ ਇਨ੍ਹਾਂ ਦੋਹਾਂ ਬਾਰੇ ਕੋਈ ਵੀ ਸੂਚਨਾ ਮਿਲੇ ਤਾਂ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਜਾਵੇ।

Tanu

News Editor

Related News