ਪੀ.ਐੱਮ. ਮੌਰੀਸਨ ਤੇ ਖਜ਼ਾਨਾ ਮੰਤਰੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
Tuesday, Jan 12, 2021 - 06:01 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਖਜ਼ਾਨਾ ਮੰਤਰੀ ਨੂੰ ਕਥਿਤ ਤੌਰ 'ਤੇ ਧਮਕੀ ਦੇਣ ਤੋਂ ਬਾਅਦ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 58 ਸਾਲਾ ਵਿਅਕਤੀ 'ਤੇ ਪਿਛਲੇ ਮਹੀਨੇ ਪੀ.ਐੱਮ. ਮੌਰੀਸਨ ਅਤੇ ਜੋਸ਼ ਫਰਾਈਡਨਬਰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ' ਤੇ ਧਮਕੀਆਂ ਭਰੇ ਪੋਸਟ ਕਰਨ ਦਾ ਦੋਸ਼ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਕੋਰੋਨਾਂ ਦੌਰਾਨ 8 ਲੱਖ ਤੋਂ ਵੱਧ ਲੋਕ ਗਵਾ ਚੁੱਕੇ ਹਨ ਰੁਜ਼ਗਾਰ
ਅੱਜ, ਉਸ ਨੂੰ ਹਿਲਵਯੂ ਦੇ ਇੱਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਐਨ.ਐਸ.ਡਬਲਊ. ਵਿਚ ਨੇੜਲੇ ਟਾਮਵਰਥ ਪੁਲਸ ਸਟੇਸ਼ਨ ਵਿਚ ਲਿਜਾਇਆ ਗਿਆ। ਵਿਅਕਤੀ 'ਤੇ ਉਸ ਗੱਡੀ ਦੀ ਵਰਤੋਂ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ ਜੋ ਕਿ ਪਾਬੰਦੀਸ਼ੁਦਾ ਪੌਦਿਆਂ ਦੀ ਖੇਤੀ/ ਸ਼ੋਸ਼ਣ/ਅਪਰਾਧਕ ਗਤੀਵਿਧੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ। ਉਸ ਵਿਅਕਤੀ ਨੂੰ ਸ਼ਰਤ ਸਮੇਤ ਜ਼ਮਾਨਤ ਮਿਲੀ ਸੀ ਅਤੇ ਉਹ ਸੋਮਵਾਰ, 8 ਫਰਵਰੀ ਨੂੰ ਟੈਮਵਰਥ ਸਥਾਨਕ ਅਦਾਲਤ ਵਿਚ ਪੇਸ਼ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।