ਆਸਟ੍ਰੇਲੀਆ ਨੂੰ ਸਰਹੱਦਾਂ ਦੁਬਾਰਾ ਖੋਲ੍ਹਣ ਦੀ ਕਾਹਲੀ ਨਹੀਂ : ਪੀ.ਐੱਮ. ਮੌਰੀਸਨ

04/18/2021 6:06:23 PM

ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਨੂੰ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਦੀ ਕੋਈ ਜਲਦੀ ਨਹੀਂ ਹੈ ਕਿਉਂਕਿ ਉਹ ਦੇਸ਼ ਦੀ ਲਗਭਗ ਕੋਰੋਨਾ ਵਾਇਰਸ ਮੁਕਤ ਹੋ ਚੁੱਕੀ ਜੀਵਨ ਸ਼ੈਲੀ ਨੂੰ ਜੋਖ਼ਮ ਵਿਚ ਨਹੀਂ ਪਾਉਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਮਾਰਚ 2020 ਵਿਚ ਆਪਣੀਆਂ ਸਰਹੱਦਾਂ ਨੂੰ ਸਾਰੇ ਗੈਰ-ਨਾਗਰਿਕਾਂ ਅਤੇ ਗੈਰ-ਵਸਨੀਕਾਂ ਲਈ ਬੰਦ ਕਰ ਦਿੱਤਾ ਸੀ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਸਿਰਫ ਸੀਮਤ ਅੰਤਰਰਾਸ਼ਟਰੀ ਆਮਦ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਮੁੱਖ ਤੌਰ 'ਤੇ ਇਸ ਦੇ ਨਾਗਰਿਕ ਵਿਦੇਸ਼ ਤੋਂ ਵਾਪਸ ਪਰਤ ਰਹੇ ਹਨ।

ਮੌਰੀਸਨ ਮੁਤਾਬਕ ਸਰਹੱਦੀ ਬੰਦ, ਸਨੈਪ ਤਾਲਾਬੰਦੀ, ਤੇਜ਼ ਸੰਪਰਕ ਟਰੈਕਿੰਗ ਅਤੇ ਸਿਹਤ ਉਪਾਵਾਂ ਦੀ ਉੱਚ ਕਮਿਊਨਿਟੀ ਦੀ ਪਾਲਣਾ ਨੇ ਆਸਟ੍ਰੇਲੀਆ ਨੂੰ ਮਹਾਮਾਰੀ ਨੂੰ ਰੋਕਣ ਵਿਚ ਵਿਸ਼ਵ ਦੇ ਸਭ ਤੋਂ ਸਫਲ ਦੇਸ਼ਾਂ ਵਿਚ ਸ਼ਾਮਲ ਕੀਤਾ ਹੈ। ਇਹਨਾਂ ਉਪਾਵਾਂ ਨੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ 29,500 ਤੋਂ ਘੱਟ ਅਤੇ 910 ਮੌਤਾਂ ਤੱਕ ਸੀਮਤ ਕਰ ਦਿੱਤਾ ਹੈ। ਮੋਰੀਸਨ ਨੇ ਇਕ ਟੈਲੀਵਿਜ਼ਨ ਬ੍ਰੀਫਿੰਗ ਦੌਰਾਨ ਕਿਹਾ,“ਆਸਟ੍ਰੇਲੀਆ ਨੂੰ ਸਰਹੱਦਾਂ ਖੋਲ੍ਹਣ ਦੀ ਕੋਈ ਕਾਹਲੀ ਨਹੀਂ ਹੈ, ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ।" ਉਹਨਾਂ ਮੁਤਾਬਕ, ਜਿਹੜੇ ਢੰਗ ਨਾਲ ਅਸੀਂ ਦੇਸ਼ ਵਿਚ ਰਹਿ ਰਹੇ ਹਾਂ, ਜੋ ਅੱਜ ਬਾਕੀ ਦੁਨੀਆ ਲਈ ਬਹੁਤ ਵੱਖਰਾ ਹੈ ਉਸ ਢੰਗ ਨੂੰ ਮੈਂ ਖਤਰੇ ਵਿਚ ਨਹੀਂ ਪਾਵਾਂਗਾ।"

ਪੜ੍ਹੋ ਇਹ ਅਹਿਮ ਖਬਰ - 26 ਅਪ੍ਰੈਲ ਤੋਂ ਇਟਲੀ 'ਚ ਲਾਗੂ ਕੋਵਿਡ-19 ਪਾਬੰਦੀਆਂ ਨੂੰ ਕਰਾਂਗੇ ਸੌਖਾ : ਪੀ.ਐੱਮ. ਮਾਰੀਓ ਦਰਾਗੀ

 
ਹੁਣ ਕੁਝ ਮਹੀਨਿਆਂ ਤੋਂ ਕੁਝ ਛੋਟੀਆਂ ਸਨੈਪ ਤਾਲਾਬੰਦੀਆਂ ਨੂੰ ਛੱਡ ਕੇ, ਆਸਟ੍ਰੇਲੀਆਈ ਲੋਕ ਬਾਹਰ ਖੁੱਲ੍ਹੇ ਵਿਚ ਭੋਜਨ ਕਰਨ ਵਿਚ ਸਮਰੱਥ ਹਨ। ਇਸ ਦੇ ਨਾਲ ਹੀ ਲੱਗਭਗ ਸੁਤੰਤਰ ਤੌਰ 'ਤੇ ਇਕੱਠੇ ਹੋਣ ਅਤੇ ਜ਼ਿਆਦਾਤਰ ਥਾਵਾਂ ਤੇ ਫੇਸ ਮਾਸਕ ਪਾਉਣਾ ਬੰਦ ਕਰਨ ਦੇ ਯੋਗ ਹੋ ਗਏ ਹਨ। ਉਨ੍ਹਾਂ ਨੇ ਸਥਾਨਕ ਯਾਤਰਾਵਾਂ ਲਈ ਆਪਣੀਆਂ ਅੰਤਰਰਾਸ਼ਟਰੀ ਧਾਰਾਵਾਂ ਦਾ ਆਦਾਨ-ਪ੍ਰਦਾਨ ਕੀਤਾ, ਸਰਕਾਰੀ ਅੰਕੜੇ 2021 ਦੇ ਪਹਿਲੇ ਮਹੀਨਿਆਂ ਵਿਚ ਅੰਤਰ-ਰਾਜ ਯਾਤਰਾ ਵਿਚ ਵੱਡੇ ਸਾਲਾਨਾ ਵਾਧਾ ਦਰਸਾਉਂਦੇ ਹਨ।

ਸੋਮਵਾਰ ਤੋਂ, ਆਸਟ੍ਰੇਲੀਆਈ ਅਤੇ ਗੁਆਂਢੀ ਨਿਊਜ਼ੀਲੈਂਡ ਦੋਵਾਂ ਦੇਸ਼ਾਂ ਵਿਚਾਲੇ ਬਿਨਾਂ ਕਿਸੇ ਛੋਟ ਦੀ ਅਰਜ਼ੀ ਦੇਣ ਜਾਂ ਲਾਜ਼ਮੀ ਕੁਆਰੰਟੀਨ ਦੇ ਬਿਨਾਂ ਯਾਤਰਾ ਕਰਨ ਦੇ ਯੋਗ ਹੋਣਗੇਨਿਊਜ਼ੀਲੈਂਡ ਵਿਚ ਸਿਰਫ 2,239 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ ਇਸ ਨਾਲ ਸਬੰਧਤ 26 ਮੌਤਾਂ ਹਨ। ਮੌਰੀਸਨ ਨੇ ਐਤਵਾਰ ਨੂੰ ਹਰੀ ਝੰਡੀ ਦਿੱਤੀ ਕਿ ਟੀਕਾ ਲਗਵਾਏ ਆਸਟ੍ਰੇਲੀਆਈ "ਜ਼ਰੂਰੀ ਉਦੇਸ਼ਾਂ ਲਈ" ਵਿਦੇਸ਼ ਯਾਤਰਾ ਕਰ ਸਕਦੇ ਹਨ ਅਤੇ ਸਾਲ ਦੇ ਦੂਜੇ ਅੱਧ ਵਿਚ ਘਰ ਵਿਚ ਕੁਆਰੰਟੀਨ ਰਹਿਣ ਦੇ ਮਾਧਿਅਮ ਨਾਲ ਪਰਤ ਸਕਦੇ ਹਨ ਪਰ ਇਹ ਸੰਭਾਵਨਾ ਸਿਰਫ "ਯੋਜਨਾਬੰਦੀ ਦੇ ਪੜਾਅ" ਵਿਚ ਹੈ। ਆਸਟ੍ਰੇਲੀਆ ਨੇ ਹਾਲ ਹੀ ਵਿਚ 2021 ਦੇ ਅੰਤ ਤੱਕ ਆਪਣੇ ਲਗਭਗ 26 ਮਿਲੀਅਨ ਆਬਾਦੀ ਨੂੰ ਟੀਕਾ ਲਗਾਉਣ ਦੇ ਟੀਚੇ ਨੂੰ ਛੱਡ ਦਿੱਤਾ ਹੈ। ਇਸ ਮਗਰੋਂ ਲੋਕ ਐਸਟਰਾਜ਼ੇਨੇਕਾ ਟੀਕੇ ਦੀ ਬਜਾਏ ਫਾਈਜ਼ਰ ਟੀਕਾ ਲਗਵਾ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News