ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦਿੱਤੀ ਹੋਲੀ ਦੀ ਵਧਾਈ (ਵੀਡੀਓ)
Sunday, Mar 28, 2021 - 05:23 PM (IST)
ਸਿਡਨੀ (ਸਨੀ ਚਾਂਦਪੁਰੀ): ਹੋਲੀ ਦਾ ਤਿਉਹਾਰ ਭਾਰਤ ਵਾਸੀ ਬਹੁਤ ਹੀ ਪਿਆਰ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਪਿਆਰ ਅਤੇ ਰੰਗਾਂ ਦੇ ਤਿਉਹਾਰ ਮੌਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਟਵਿੱਟਰ 'ਤੇ ਵੀਡਿਓ ਪਾ ਕੇ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਉਹਨਾਂ ਵੀਡੀਓ 'ਤੇ ਲਿਖਿਆ ਕਿ ਸਾਡੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ।
Wishing our Hindu Australian community, my good friend @narendramodi and all the people who are celebrating it, a happy and colourful Holi!
— Scott Morrison (@ScottMorrisonMP) March 28, 2021
होली की शुभकामनाएँ। pic.twitter.com/rjz1MA8gHJ
ਉਹਨਾਂ ਟਵਿੱਟਰ 'ਤੇ ਲਿਖਿਆ ਕਿ ਮੇਰੇ ਚੰਗੇ ਮਿੱਤਰ ਨਰਿੰਦਰ ਮੋਦੀ ਅਤੇ ਸਾਰੇ ਲੋਕ ਜੋ ਕਿ ਇਸ ਤਿਉਹਾਰ ਨੂੰ ਮਨਾ ਰਹੇ ਹਨ ਸਾਰਿਆਂ ਨੂੰ ਰੰਗਾਂ ਦੇ ਤਿਉਹਾਰ ਦੀ ਵਧਾਈ ।ਉਹਨਾਂ ਵੀਡੀਓ ਵਿਚ ਕਿਹਾ ਕਿ ਪਿਛਲੇ ਸਾਲ ਮਹਾਮਾਰੀ ਕਰਕੇ ਇਸ ਤਿਉਹਾਰ ਦੇ ਰੰਗ ਭਾਵੇਂ ਫਿੱਕੇ ਸਨ ਪਰ ਅਸੀਂ ਇਸ ਇੱਕ ਸਾਲ ਵਿੱਚ ਭਾਰੀ ਬਦਲਾਵ ਕੀਤੇ ਹਨ।ਉਹਨਾਂ ਕਿਹਾ ਕਿ ਅਸੀਂ ਇਸ ਗੱਲ 'ਤੇ ਮਾਣ ਕਰ ਸਕਦੇ ਹਾਂ ਅਸੀਂ ਮੁੜ ਬਹਾਲੀ ਦੇ ਰਸਤੇ 'ਤੇ ਕਿੰਨੀ ਤੀਬਰ ਗਤੀ ਨਾਲ ਵੱਧ ਰਹੇ ਹਾਂ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਉਹਨਾਂ ਚੁਣੌਤੀਆਂ ਤੋਂ ਸੁਚੇਤ ਹਾਂ ਜ਼ਿਹਨਾਂ ਦਾ ਸਾਹਮਣਾ ਭਾਰਤ ਸਮੇਤ ਹੋਰ ਦੇਸ਼ ਅਜੇ ਵੀ ਕਰ ਰਹੇ ਹਨ।ਆਸਟ੍ਰੇਲੀਆ ਵਿੱਚ ਨੌਕਰੀਆਂ ਵੱਧ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕੌਮੀ ਸਿੱਖ ਖੇਡਾਂ ਨੂੰ ਸਮਰਪਿਤ ਬ੍ਰਿਸਬੇਨ 'ਚ ਸੂਬਾ ਪੱਧਰੀ ਖੇਡ ਸਮਾਗਮ 2 ਤੇ 3 ਅਪ੍ਰੈਲ ਨੂੰ
ਆਸਟ੍ਰੇਲੀਆ ਵਿੱਚ ਟੀਕੇ ਨਿਰਮਾਣ ਅਤੇ ਉਤਪਾਦਨ ਹੋਣ ਦੇ ਕਾਰਨ ਸੁਰੱਖਿਅਤ ਵਿਸ਼ੇਸ਼ਤਾਪੂਰਵਕ ਟੀਕਾਕਰਣ ਆਰੰਭ ਹੋ ਚੁੱਕਿਆ ਹੈ। ਇਸ ਲਈ ਹੋਣ ਆਸਟ੍ਰੇਲੀਆ ਵਿਦੇਸ਼ ਤੋਂ ਆਉਣ ਵਾਲੇ ਟੀਕਿਆਂ ਦੀ ਸਪਲਾਈ 'ਤੇ ਕਿਸੇ ਵੀ ਤਰਾਂ ਨਿਰਭਰ ਨਹੀਂ ਹੈ। ਉਹਨਾਂ ਭਾਰਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੈਂ ਇਸ ਚੀਜ਼ 'ਤੇ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਭਾਰਤ ਇਸ ਵਿਸ਼ੇ 'ਤੇ ਬਹੁਤ ਹੀ ਮਹੱਤਵਪੂਰਨ ਕੰਮ ਕਰ ਰਿਹਾ ਹੈ।ਭਾਵੇਂ ਉਹ ਸਾਡੇ ਨਾਲੇ ਕੰਮ ਪ੍ਰਤੀ ਹੋਵੇ ਜਾਂ ਵੱਡੇ ਪੱਧਰ 'ਤੇ ਕੋਵਿਡ ਦੇ ਟੀਕੇ ਦਾ ਉਤਪਾਦਨ ਕਰਨ ਦੀ ਗੱਲ ਹੋਵੇ ਉਹਨਾਂ ਅੱਗੇ ਕਿਹਾ ਕੇ ਅਸੀਂ ਮਿਲ ਕੇ ਕੰਮ ਕਰਨ ਦੇ ਰਾਹ ਬਣਉਂਦੇ ਰਹਾਂਗੇ ।ਉਹਨਾਂ ਕਿਹਾ ਕਿ ਇਹੀ ਗੱਲ ਆਸਟ੍ਰੇਲੀਆ ਨੂੰ ਅਲੱਗ ਬਣਉਂਦੀ ਹੈ ਕਿ ਅਸੀਂ ਇੱਕ ਦੂਸਰੇ ਦਾ ਆਦਰ ਕਰਦੇ ਹਾਂ ਅਤੇ ਕਲਚਰ ਨੂੰ ਮੰਨਦੇ ਪ੍ਰੋਤਸ਼ਾਹਿਤ ਕਰਦੇ ਹਾਂ। ਇਸ ਏਕਤਾ ਨਾਲ ਸਾਨੂੰ ਔਖੇ ਸਮੇਂ ਵਿੱਚ ਸ਼ਕਤੀ ਮਿਲਦੀ ਹੈ। ਉਹਨਾਂ ਕਿਹਾ ਕਿ ਮੇਰੇ ਵੱਲੋਂ ਸੱਭ ਨੂੰ ਹੋਲੀ ਦੀਆਂ ਵਧਾਈਆਂ ਵਧਾਈਆਂ।
ਨੋਟ- ਸਕੌਟ ਮੌਰੀਸਨ ਨੇ ਦਿੱਤੀ ਹੋਲੀ ਦੀ ਵਧਾਈ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।