ਫੇਸਬੁੱਕ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਮੌਰੀਸਨ ਨੇ ਦੱਸਿਆ ''ਨਿਰਾਸ਼ਾਜਨਕ''

Thursday, Feb 18, 2021 - 06:02 PM (IST)

ਫੇਸਬੁੱਕ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਮੌਰੀਸਨ ਨੇ ਦੱਸਿਆ ''ਨਿਰਾਸ਼ਾਜਨਕ''

ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਫੇਸਬੁੱਕ ਦੇ ਪਲੇਟਫਾਰਮ ਤੋਂ ਆਸਟ੍ਰੇਲੀਆਈ ਖ਼ਬਰਾਂ 'ਤੇ ਪਾਬੰਦੀ ਲਗਾਉਣ ਦੇ  ਫ਼ੈਸਲੇ ਨੂੰ “ਹੰਕਾਰੀ” ਅਤੇ “ਨਿਰਾਸ਼ਾਜਨਕ” ਦੱਸਿਆ ਹੈ। ਉਹਨਾਂ ਦੇ ਇਲਾਵਾ ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜੋਸ਼ ਫ੍ਰਾਇਡੇਨਬਰਗ ਨੇ ਵੀ ਫੇਸਬੁੱਕ ਦੀ ਕਾਰਵਾਈ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।

PunjabKesari

ਫੇਸਬੁੱਕ 'ਤੇ ਪੋਸਟ ਕਰਦੇ ਹੋਏ ਮੌਰੀਸਨ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ ਨੇ ਆਸਟ੍ਰੇਲੀਆ 'ਤੇ ਪਾਬੰਦੀ (unfriend Australia) ਲਗਾ ਦਿੱਤੀ, ਜਿਸ ਨਾਲ ਜ਼ਰੂਰੀ ਜਾਣਕਾਰੀ ਅਤੇ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।ਉਹਨਾਂ ਨੇ ਕਿਹਾ ਕਿ ਉਹ ਦੂਜੇ ਰਾਸ਼ਟਰਾਂ ਦੇ ਨੇਤਾਵਾਂ ਨਾਲ ਨਿਯਮਿਤ ਸੰਪਰਕ ਵਿਚ ਸਨ, ਜੋ ਸਰਕਾਰ ਅਤੇ ਫੇਸਬੁੱਕ ਦਰਮਿਆਨ ਹੋਏ ਤਣਾਅ ਵਿਚ ਦਿਲਚਸਪੀ ਰੱਖਦੇ ਸਨ। ਪਾਬੰਦੀ ਦੇ ਬਾਵਜੂਦ, ਮੌਰੀਸਨ ਨੇ ਕਿਹਾ ਕਿ ਉਹ ਸਰਕਾਰ ਦੇ ਪ੍ਰਸਤਾਵਿਤ ਨਿਊਜ਼ ਮੀਡੀਆ ਸੌਦੇਬਾਜ਼ੀ ਜ਼ਾਬਤੇ 'ਤੇ ਕਾਨੂੰਨ ਬਣਾਉਣਾ ਜਾਰੀ ਰੱਖਣਾ ਚਾਹੁੰਦੇ ਹਨ।

PunjabKesari

ਮੌਰੀਸਨ ਨੇ ਲਿਖਿਆ,“ਅਸੀਂ ਬਿਗਟੈਕ ਵੱਲੋਂ ਸਾਡੀ ਸੰਸਦ 'ਤੇ ਦਬਾਅ ਪਾਉਣ ਦੀ ਇੱਛਾ ਨਾਲ ਨਹੀਂ ਡਰਾਂਗੇ ਕਿਉਂਕਿ ਇਹ ਸਾਡੇ ਮਹੱਤਵਪੂਰਣ ਨਿਊਜ਼ ਮੀਡੀਆ ਸੌਦੇਬਾਜ਼ੀ ਜ਼ਾਬਤੇ 'ਤੇ ਵੋਟ ਪਾਉਂਦੀ ਹੈ। ਜਦੋਂ ਐਮਾਜ਼ੋਨ ਨੇ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ ਉਦੋਂ ਵੀ ਅਸੀਂ ਡਰੇ ਨਹੀਂ ਸੀ। ਇਸ ਦੇ ਇਲਾਵਾ ਜਦੋਂ ਆਸਟ੍ਰੇਲੀਆ ਨੇ ਹੋਰ ਦੇਸ਼ਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅੱਤਵਾਦੀ ਸਮੱਗਰੀ ਦੇ ਪ੍ਰਕਾਸ਼ਨ ਨਾਲ ਨਜਿੱਠਣ ਲਈ ਇਕੱਠਿਆਂ ਕੀਤਾ ਸੀ।"

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 90 ਸਾਲਾ ਬੀਬੀ ਨੇ ਕੋਰੋਨਾ ਟੀਕਾਕਰਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਰਸਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਫੇਸਬੁੱਕ ਅਤੇ ਗੂਗਲ ਵਰਗੀਆਂ ਤਕਨਾਲੌਜੀ ਕੰਪਨੀਆਂ ਸ਼ਾਇਦ ਦੁਨੀਆਂ ਨੂੰ ਬਦਲ ਰਹੀਆਂ ਹੋਣ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸ ਨੂੰ ਚਲਾਉਂਦੇ ਹਨ। ਮੌਰੀਸਨ ਨੇ ਕਿਹਾ,“ਇਹ ਕਾਰਵਾਈਆਂ ਉਨ੍ਹਾਂ ਚਿੰਤਾਵਾਂ ਦੀ ਪੁਸ਼ਟੀ ਕਰਦੀਆਂ ਹਨ ਕਿ ਬਿਗਟੈਕ ਕੰਪਨੀਆਂ ਸੋਚਦੀਆਂ ਹਨ ਕਿ ਉਹ ਸਰਕਾਰਾਂ ਨਾਲੋਂ ਵੱਡੀਆਂ ਹਨ ਅਤੇ ਉਨ੍ਹਾਂ 'ਤੇ ਨਿਯਮ ਲਾਗੂ ਨਹੀਂ ਹੋਣੇ ਚਾਹੀਦੇ।”ਸੰਸਦ ਵਿਚ ਕਾਨੂੰਨ ਪ੍ਰਸਤਾਵਿਤ ਕਾਨੂੰਨ ਦੇ ਜਵਾਬ ਵਿਚ ਫੇਸਬੁੱਕ ਨੇ ਅੱਜ ਸਵੇਰੇ ਆਸਟ੍ਰੇਲੀਆਈ ਖ਼ਬਰਾਂ ਨੂੰ ਵੇਖਣਾ ਜਾਂ ਸਾਂਝਾ ਕਰਨਾ ਬੰਦ ਕਰ ਦਿੱਤਾ ਹੈ।ਅਣਮਿੱਥੇ ਸਮੇਂ ਲਈ, ਆਸਟ੍ਰੇਲੀਆਈ ਉਪਭੋਗਤਾ ਲਿੰਕ ਸਾਂਝੇ ਨਹੀਂ ਕਰ ਸਕਦੇ ਜਾਂ ਆਸਟ੍ਰੇਲੀਆਈ ਖ਼ਬਰਾਂ ਦੇ ਪ੍ਰਕਾਸ਼ਕਾਂ ਦੁਆਰਾ ਤਿਆਰ ਸਮੱਗਰੀ ਨੂੰ ਵੇਖ ਨਹੀਂ ਸਕਦੇ।

ਨੋਟ- ਫੇਸਬੁੱਕ ਦੀ ਕਾਰਵਾਈ 'ਤੇ ਸਕੌਟ ਮੌਰੀਸਨ ਵੱਲੋਂ ਦਿੱਤੀ ਪ੍ਰਤੀਕਿਰਿਆ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News