ਯੁੱਧ ਅਪਰਾਧ ਕਰਨ ਵਾਲੇ ਆਸਟ੍ਰੇਲੀਆਈ ਸੈਨਿਕਾਂ ''ਤੇ ਚੱਲੇਗਾ ਮੁਕੱਦਮਾ

Thursday, Nov 12, 2020 - 06:04 PM (IST)

ਯੁੱਧ ਅਪਰਾਧ ਕਰਨ ਵਾਲੇ ਆਸਟ੍ਰੇਲੀਆਈ ਸੈਨਿਕਾਂ ''ਤੇ ਚੱਲੇਗਾ ਮੁਕੱਦਮਾ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਸਰਕਾਰ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਇਕ ਅਜਿਹੀ ਜਾਂਚ ਏਜੰਸੀ ਗਠਿਤ ਕਰੇਗੀ ਜੋ ਉਹਨਾਂ ਆਸਟ੍ਰੇਲੀਆਈ ਸੈਨਿਕਾਂ 'ਤੇ ਅਪਰਾਧਿਕ ਮਾਮਲੇ ਤੈਅ ਕਰੇਗੀ ਜਿਹਨਾਂ 'ਤੇ ਅਫਗਾਨਿਸਤਾਨ ਵਿਚ ਯੁੱਧ ਅਪਰਾਧ ਕਰਨ ਦੇ ਸ਼ੱਕ ਹਨ। ਅਫਗਾਨਿਸਤਾਨ ਵਿਚ 2005 ਤੋਂ ਲੈਕੇ 2016 ਦੇ ਵਿਚ ਤਾਇਨਾਤ ਸਪੈਸ਼ਲ ਏਅਰ ਸਰਵਿਸ ਐਂਡ ਕਮਾਂਡੋ ਰੈਜੀਮੈਂਟਸ ਦੇ ਕੁਝ ਸੈਨਿਕਾਂ ਦੇ ਵਿਵਹਾਰ ਨੂੰ ਲੈਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਦੋਸ਼ਾਂ ਦੇ ਸੰਬੰਧ ਵਿਚ 4 ਸਾਲ ਤੱਕ ਚੱਲੀ ਜਾਂਚ ਦੇ ਬਾਅਦ ਵਿਸ਼ੇਸ਼ ਜਾਂਚ ਏਜੰਸੀ ਦਾ ਗਠਨ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਵਿਡ-19 ਨਾਲ ਹੁਣ ਤੱਕ 50,000 ਤੋਂ ਵੱਧ ਲੋਕਾਂ ਦੀ ਮੌਤ

ਆਸਟ੍ਰੇਲੀਆ ਵਿਚ ਹਥਿਆਰਬੰਦ ਸੇਵਾ ਦੇ ਉੱਚ ਅਹੁਦਿਆਂ ਵਾਲੇ ਮੈਬਰਾਂ ਵਿਚ ਸ਼ਾਮਲ ਬੇਂਜਾਮਿਨ ਰੌਬਰਟਸ ਸਮਿਥ 'ਤੇ ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਨੇ ਕਈ ਕੈਦੀਆਂ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਵਿਵਹਾਰ ਕੀਤਾ ਅਤੇ ਕਈ ਕੈਦੀਆਂ ਦੇ ਗੈਰ ਕਾਨੂੰਨੀ ਕਤਲ ਕੀਤੇ। ਸਮਿਥ ਨੂੰ ਅਫਗਾਨਿਸਤਾਨ ਵਿਚ ਸੇਵਾ ਦੇ ਲਈ ਵਿਕਟੋਰੀਅਨ ਕ੍ਰਾਸ ਅਤੇ ਬਹਾਦੁਰੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੱਖਿਆ ਬਲ ਦੇ ਪ੍ਰਮੁੱਖ ਜਨਰਲ ਐਂਗਸ ਕੈਮਬੇਲ ਅਗਲੇ ਹਫਤੇ ਚਾਰ ਸਾਲ ਦੀ ਜਾਂਚ ਦੇ ਸੰਬੰਧ ਵਿਚ ਸੰਪਾਦਿਤ ਰਿਪੋਰਟ ਜਨਤਕ ਕਰਨਗੇ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਰਿਟਾਇਰਡ ਜੱਜ ਜਾਂ ਸੀਨੀਅਰ ਵਕੀਲ ਦੀ ਅਗਵਾਈ ਵਿਚ ਨਵੀਂ ਏਜੰਸੀ ਦੀ ਲੋੜ ਸੀ ਕਿਉਂਕਿ ਕੰਮ ਦਾ ਭਾਰ ਮੌਜੂਦਾ ਪੁਲਸ ਸਰੋਤਾਂ ਦੇ ਹਿਸਾਬ ਨਾਲ ਕਾਫੀ ਹੋ ਜਾਂਦਾ।


author

Vandana

Content Editor

Related News